Sat, Apr 27, 2024
Whatsapp

PM ਮੋਦੀ ਨੇ ਕੀਤਾ ਰਾਸ਼ਟਰ ਨੂੰ ਸੰਬੋਧਨ, ਕਿਹਾ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ

Written by  Riya Bawa -- October 22nd 2021 11:13 AM -- Updated: October 22nd 2021 11:16 AM
PM ਮੋਦੀ ਨੇ ਕੀਤਾ ਰਾਸ਼ਟਰ ਨੂੰ ਸੰਬੋਧਨ, ਕਿਹਾ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ

PM ਮੋਦੀ ਨੇ ਕੀਤਾ ਰਾਸ਼ਟਰ ਨੂੰ ਸੰਬੋਧਨ, ਕਿਹਾ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, 100 ਕਰੋੜ ਟੀਕੇ ਦੀ ਖੁਰਾਕ ਸਿਰਫ ਇੱਕ ਅੰਕੜਾ ਹੀ ਨਹੀਂ, ਇਹ ਦੇਸ਼ ਦੀ ਸਮਰੱਥਾ ਦਾ ਪ੍ਰਤੀਬਿੰਬ ਵੀ ਹੈ। ਇਤਿਹਾਸ ਦਾ ਇੱਕ ਨਵਾਂ ਅਧਿਆਏ ਸਿਰਜਿਆ ਜਾ ਰਿਹਾ ਹੈ। ਇਹ ਉਸ ਨਵੇਂ ਭਾਰਤ ਦੀ ਤਸਵੀਰ ਹੈ, ਜੋ ਮੁਸ਼ਕਲ ਟੀਚਿਆਂ ਨੂੰ ਤੈਅ ਕਰਨਾ ਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਜਾਣਦਾ ਹੈ। ਪੀਐਮ ਮੋਦੀ ਨੇ ਕਿਹਾ, 'ਅੱਜ ਬਹੁਤ ਸਾਰੇ ਲੋਕ ਭਾਰਤ ਦੇ ਟੀਕਾਕਰਨ ਪ੍ਰੋਗਰਾਮ ਦੀ ਤੁਲਨਾ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਕਰ ਰਹੇ ਹਨ। PM Narendra Modi launches 7 new defence companies ਭਾਰਤ ਨੇ ਜਿਸ ਤੇਜੀ ਨਾਲ 100 ਕਰੋੜ ਦਾ, 1 ਅਰਬ ਦਾ ਅੰਕੜਾ ਪਾਰ ਕੀਤਾ, ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ, ਇਸ ਵਿਸ਼ਲੇਸ਼ਣ ਵਿੱਚ ਇੱਕ ਚੀਜ਼ ਅਕਸਰ ਖੁੰਝ ਜਾਂਦੀ ਹੈ, ਅਸੀਂ ਇਸ ਨੂੰ ਕਿੱਥੋਂ ਸ਼ੁਰੂ ਕੀਤਾ। ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਤਿਉਹਾਰਾਂ ਦੇ ਦੌਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਅਸੀਂ ਛੇਤੀ ਹੀ ਕੋਰੋਨਾ ਵਿਰੁੱਧ ਜੰਗ ਜਿੱਤ ਲਵਾਂਗੇ, ਪਰ ਜਿੰਨਾ ਚਿਰ ਇਹ ਜੰਗ ਜਾਰੀ ਰਹੇਗੀ, ਸਾਨੂੰ ਹਥਿਆਰ ਸੁੱਟਣ ਦੀ ਲੋੜ ਨਹੀਂ ਹੈ। PM Narendra Modi launches Swachh Bharat Mission-Urban 2.0, AMRUT 2.0 ਪੀਐਮ ਮੋਦੀ ਨੇ ਕਿਹਾ ਕਿ ਪਿਛਲੀ ਦੀਵਾਲੀ ਹਰ ਕਿਸੇ ਦੇ ਦਿਮਾਗ ਵਿੱਚ ਇੱਕ ਤਣਾਅ ਸੀ ਪਰ ਇਹ ਦੀਵਾਲੀ 100 ਕਰੋੜ ਟੀਕੇ ਦੀਆਂ ਖੁਰਾਕਾਂ ਕਾਰਨ ਇੱਕ ਵਿਸ਼ਵਾਸ ਦਾ ਜਨਮ ਹੈ, ਜੇ ਮੇਰੇ ਦੇਸ਼ ਦਾ ਟੀਕਾ ਮੈਨੂੰ ਸੁਰੱਖਿਆ ਦੇ ਸਕਦਾ ਹੈ, ਤਾਂ ਮੇਰੇ ਦੇਸ਼ ਵਿੱਚ ਬਣਿਆ ਸਾਮਾਨ ਮੇਰੀ ਦੀਵਾਲੀ ਨੂੰ ਹੋਰ ਸ਼ਾਨਦਾਰ ਬਣਾ ਸਕਦਾ ਹੈ। ਦੇਸ਼ ਵਿੱਚ ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋਏ ਐਂਟੀ-ਕੋਵਿਡ ਟੀਕਾਕਰਣ ਦੇ ਤਹਿਤ ਨੌ ਮਹੀਨਿਆਂ ਵਿੱਚ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ, ਪੀਐਮ ਮੋਦੀ ਨੇ ਇਸਨੂੰ ਭਾਰਤੀ ਵਿਗਿਆਨ, ਉੱਦਮ ਤੇ 130 ਕਰੋੜ ਭਾਰਤੀਆਂ ਦੀ ਸਮੂਹਿਕ ਭਾਵਨਾ ਦੀ ਜਿੱਤ ਦੱਸਿਆ। ਇਸ ਪ੍ਰਾਪਤੀ 'ਤੇ ਦੇਸ਼ ਭਰ ਵਿੱਚ ਜਸ਼ਨ ਮਨਾਏ ਗਏ, ਜਿਸ ਵਿੱਚ ਕੈਲਾਸ਼ ਖੇਰ ਦੇ ਗਾਣੇ ਦੇ ਨਾਲ ਲਾਲ ਕਿਲ੍ਹੇ 'ਤੇ ਇੱਕ ਆਡੀਓ-ਵਿਜ਼ੁਅਲ ਪ੍ਰੋਗਰਾਮ ਵੀ ਸ਼ਾਮਲ ਹੈ ਜਿੱਥੇ ਦੇਸ਼ ਦਾ ਸਭ ਤੋਂ ਵੱਡਾ ਖਾਦੀ ਤਿਰੰਗਾ ਝੰਡਾ ਲਗਪਗ 1400 ਕਿਲੋਗ੍ਰਾਮ ਭਾਰ ਦਾ ਸੀ। Coronavirus update: India crosses landmark of 100 crore Covid-19 vaccine inoculations -PTC News


Top News view more...

Latest News view more...