Sat, Apr 27, 2024
Whatsapp

ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

Written by  Shanker Badra -- January 27th 2020 05:11 PM
ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ

ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ:ਕਾਬੁਲ : ਅਫ਼ਗ਼ਾਨਿਸਤਾਨ ਗਜ਼ਨੀ ਸੂਬੇ ਦੇ ਦੇਹ ਯਾਕ ਜ਼ਿਲ੍ਹੇ 'ਚ ਇੱਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਸਥਾਨਕ ਸੂਬਾਈ ਕੌਂਸਲ ਵਲੋਂ ਦਿੱਤੀ ਗਈ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਵਜੇ ਵਾਪਰਿਆ ਹੈ। [caption id="attachment_383852" align="aligncenter" width="300"]Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ[/caption] ਮਿਲੀ ਜਾਣਕਾਰੀ ਅਨੁਸਾਰ ਏਰੀਆਨਾ ਅਫਗਾਨ ਏਅਰਲਾਇੰਸ ਦਾ ਜਹਾਜ਼ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1.10 ਵਜੇ ਪੂਰਬੀ ਗਜ਼ਨੀ ਪ੍ਰਾਂਤ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਖੇਤਰ ਵਿੱਚ ਜਹਾਜ਼ ਕਰੈਸ਼ ਹੋਇਆ ਹੈ, ਉਹ ਤਾਲਿਬਾਨ ਦੇ ਨਿਯੰਤਰਣ ਵਿੱਚ ਹੈ। [caption id="attachment_383851" align="aligncenter" width="300"]Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ[/caption] ਏਅਰਪੋਰਟ ਦੇ ਕੰਟਰੋਲ ਟਾਵਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ ਏਰੀਆਨਾ ਅਫਗਾਨ ਏਅਰਲਾਇੰਸ ਦਾ ਹੈ। ਇਸ ਵਿਚ 110 ਵਿਅਕਤੀ ਸਨ ਅਤੇ ਇਹ ਹੇਰਾਤ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ। ਫਿਲਹਾਲ ਜਾਨੀ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ। [caption id="attachment_383853" align="aligncenter" width="300"]Afghanistan Plane Crash: Afghan passenger plane crashes in Taliban-held eastern area ਅਫ਼ਗ਼ਾਨਿਸਤਾਨ 'ਚ ਇੱਕ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ , 110 ਯਾਤਰੀ ਸਨ ਸਵਾਰ[/caption] ਗਜ਼ਨੀ ਪ੍ਰਾਂਤ ਦੇ ਰਾਜਪਾਲ ਦੇ ਬੁਲਾਰੇ ਆਰਿਫ ਨੂਰੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਸਾਰਾ ਗਜ਼ਨੀ ਪ੍ਰਾਂਤ ਇੱਕ ਪਹਾੜੀ ਖੇਤਰ ਹੈ, ਜੋ ਕਿ ਹਿੰਦੂਕੁਸ਼ ਦੇ ਤਲ਼ੇ ਵਿਚ ਵਸਿਆ ਹੈ। ਠੰਡ ਦੇ ਦਿਨਾਂ ਵਿਚ ਕੜ੍ਹਾਕੇ ਦੀ ਸਰਦੀ ਪੈਂਦੀ ਹੈ ਅਤੇ ਮੌਸਮ ਵੀ ਜ਼ਿਆਦਾਤਰ ਮਾੜਾ ਹੁੰਦਾ ਹੈ। -PTCNews


Top News view more...

Latest News view more...