Advertisment

ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਆਪਣੀ ਸਰਕਾਰੀ ਸੁਰੱਖਿਆ ਵਾਪਸੀ ਕੀਤੀ

author-image
ਜਸਮੀਤ ਸਿੰਘ
Updated On
New Update
ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ  ਆਪਣੀ ਸਰਕਾਰੀ ਸੁਰੱਖਿਆ ਵਾਪਸੀ ਕੀਤੀ
Advertisment
ਚੰਡੀਗੜ੍ਹ, 29 ਮਈ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸਰਕਾਰੀ ਸੁਰੱਖਿਆ ਵਾਪਸ ਮੋੜ ਦਿੱਤੀ ਹੈ।
Advertisment
ਇਹ ਵੀ ਪੜ੍ਹੋ: ਹਿੰਮਤ ਅੱਗੇ ਹਾਰੀ ਅਪਾਹਜਤਾ, ਦੇਸੀ ਜੁਗਾੜ ਨਾਲ ਤਿਆਰ ਕੀਤੇ ਜਿਮ 'ਚ ਅਨੇਕਾਂ ਬੱਚੇ ਕਰਦੇ ਨੇ ਪ੍ਰੈਕਟਿਸ publive-image ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਹੁਣ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਸਾਰੇ ਸਰਕਾਰੀ ਸੁਰੱਖਿਆ ਮੁਲਾਜ਼ਮਾਂ ਜੋ ਕਿ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਸਨ ਉਨ੍ਹਾਂ ਦੀ ਵਾਪਸੀ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਸੀ। ਅਕਾਲ ਤਖ਼ਤ ਦੇ ਜਥੇਦਾਰ ਦੀ ਸੁਰੱਖਿਆ 'ਤੇ 6 ਸਰਕਾਰੀ ਮੁਲਾਜ਼ਮ ਤਾਇਨਾਤ ਸਨ, ਜਿਨ੍ਹਾਂ ਵਿੱਚੋਂ 3 ਨੂੰ ਸਰਕਾਰ ਨੇ ਬੀਤੇ ਦਿਨ ਵਾਪਿਸ ਬੁਲਾ ਲਿਆ। publive-image ਹਾਲਾਂਕਿ ਦੁਪਹਿਰ ਤਾਈਂ 'ਆਪ' ਸਰਕਾਰ ਨੇ ਲੋਕਾਂ ਦੀ ਨਾਰਾਜ਼ਗੀ ਨੂੰ ਭਾਂਪਦਿਆਂ ਜਥੇਦਾਰ ਅਕਾਲ ਤਖ਼ਤ ਦੀ ਸਕਿਊਰਿਟੀ ਵਾਪਿਸ ਬਹਾਲ ਕਰ ਦਿੱਤੀ ਪਰ ਜਥੇਦਾਰ ਨੇ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਸਕਿਊਰਿਟੀ ਲਈ ਪੰਥ ਦੇ ਨੌਜਵਾਨ ਹੀ ਕਾਫੀ ਹਨ। ਇਸਤੋਂ ਬਾਅਦ ਐਸਜੀਪੀਸੀ ਨੇ ਆਪਣੀ ਟਾਸਕ ਫੋਰਸ ਵਿੱਚੋਂ ਹਥਿਆਰਬੰਦ ਨੌਜਵਾਨਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸੁਰੱਖਿਆ 'ਤੇ ਤਾਇਨਾਤ ਕਰ ਦਿੱਤਾ ਹੈ।
Advertisment
ਇਹ ਵੀ ਪੜ੍ਹੋ: ਸੁਨਾਮ ਓਵਰਬ੍ਰਿਜ 'ਤੇ ਵਾਪਰਿਆ ਭਿਆਨਕ ਹਾਦਸਾ- ਇੱਕ ਵਿਅਕਤੀ ਦੀ ਮੌਤ, 6 ਲੋਕ ਜ਼ਖ਼ਮੀ publive-image ਜਾਣਕਾਰੀ ਅਨੁਸਾਰ ਹੁਣ ਤੱਕ 3 ਜਥੇਦਾਰ ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰ ਚੁੱਕੇ ਹਨ। publive-image -PTC News-
punjabi-news giani-harpreet-singh giani-raghbir-singh singh-sahib takht-keshgarh-sahib
Advertisment

Stay updated with the latest news headlines.

Follow us:
Advertisment