ਪਟਿਆਲਾ ਤੋਂ ਬਾਅਦ ਹੁਣ ਕੋਟਕਪੂਰਾ ’ਚ ਵੀ ਪੁਲਿਸ ਮੁਲਾਜ਼ਮਾਂ ’ਤੇ ਹੋਇਆ ਹਮਲਾ, ਕੀਤੇ ਹਵਾਈ ਫਾਇਰ

After Patiala, Kotkapura policemen attacked after two men open fire
ਪਟਿਆਲਾ ਤੋਂ ਬਾਅਦ ਹੁਣ ਕੋਟਕਪੂਰਾ ’ਚ ਵੀ ਪੁਲਿਸ ਮੁਲਾਜ਼ਮਾਂ ’ਤੇ ਹੋਇਆ ਹਮਲਾ, ਕੀਤੇ ਹਵਾਈ ਫਾਇਰ

ਪਟਿਆਲਾ ਤੋਂ ਬਾਅਦ ਹੁਣ ਕੋਟਕਪੂਰਾ ’ਚ ਵੀ ਪੁਲਿਸ ਮੁਲਾਜ਼ਮਾਂ ’ਤੇ ਹੋਇਆ ਹਮਲਾ, ਕੀਤੇ ਹਵਾਈ ਫਾਇਰ:ਕੋਟਕਪੂਰਾ : ਪਟਿਆਲਾ ਵਿਖੇ ਪੁਲਿਸ ਪਾਰਟੀ ’ਤੇ ਕੀਤੇ ਹਮਲੇ ਤੋਂ ਬਾਅਦ ਹੁਣ ਕੋਟਕਪੂਰਾ ਵਿਖੇ ਵੀ ਨਾਕੇ ’ਤੇ ਤਾਇਨਾਤ ਕੀਤੇ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ।  ਕੱਲ੍ਹ ਦੇਰ ਰਾਤ ਰੇਲਵੇ ਦੇ 2 ਸ਼ਰਾਬੀ ਮੁਲਾਜ਼ਮਾਂ ਨੂੰ ਨਾਕੇ ‘ਤੇ ਰੋਕਣ ‘ਤੇ ਗੁੱਸੇ ਵਿਚ ਆਏ ਰੇਲਵੇ ਮੁਲਾਜ਼ਮਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮਾਂ ’ਤੇ ਇਹ ਹਮਲਾ ਬੀਤੀ ਦੇਰ ਰਾਤ ਉਦੋਂ ਹੋਇਆ, ਜਦੋਂ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਨੂੰ ਰੋਕ ਲਿਆ ਸੀ। ਇਸ ਦੌਰਾਨ ਰੋਕੇ ਗਏ ਦੋਵੇਂ ਵਿਅਕਤੀ ਰੇਲਵੇ ਮੁਲਾਜ਼ਮ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਓਥੇ ਨਾਕੇ ’ਤੇ ਰੋਕ ਲੈਣ ਦੇ ਰੋਸ ’ਚ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਦੇ ਹੋਏ ਉਨ੍ਹਾਂ ਦੀ ਵਰਦੀ ਪਾੜਨ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪੁਲਿਸ ਵਲੋਂ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ’ਚੋਂ ਇਕ ਵਿਅਕਤੀ ਨੇ ਪੁਲਿਸ ਨੂੰ ਆਪਣੀ ਪਿਸਤੌਲ ਦਿਖਾਉਂਦੇ ਹੋਏ ਹਵਾਈ ਫਾਇਰ ਕਰ ਦਿੱਤੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜਾ ਵਿਅਕਤੀ ਜਿਸ ਨੇ ਗੋਲੀਬਾਰੀ ਕੀਤੀ ਸੀ, ਫਰਾਰ ਹੋ ਗਿਆ ਹੈ। ਪੁਲਿਸ ਵਲੋਂ ਮਾਮਲਾ ਦਰਜ ਕੇ ਫਰਾਰ ਵਿਅਕਤੀ ਦੀ ਭਾਲ ਜਾਰੀ ਹੈ।

ਦੱਸ ਦੇਈਏ ਕਿ ਪਟਿਆਲਾ ਦੀ ਸਬਜ਼ੀ ਮੰਡੀ ‘ਚ ਐਤਵਾਰ ਸਵੇਰੇ ਨਿਹੰਗ ਸਿੰਘਾਂ ਨੇ ਪੁਲਿਸ ਦੀ ਇੱਕ ਟੀਮ ‘ਤੇ ਮੰਡੀ ਬੋਰਡ ਦੇ ਇੱਕ ਅਧਿਕਾਰੀ ‘ਤੇ ਹਮਲਾ ਬੋਲ ਦਿੱਤਾ ਸੀ। ਇਸ ਹਮਲੇ ‘ਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ। ਪੁਲਿਸ ਨੇ ਬਲਬੇੜਾ ਪਿੰਡ ਦੇ ਡੇਰੇ ‘ਚੋਂ 7 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਜ਼ਖਮੀ ASI ਨੂੰ ਤੁਰੰਤ ਪੀਜੀਆਈ-ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ।
-PTCNews