ਮੁੱਖ ਖਬਰਾਂ

ਦਵਿੰਦਰ ਬੰਬੀਹਾ ਗਿਰੋਹ ਦੀ ਧਮਕੀ ਪਿਛੋਂ ਸੀਆਈਏ ਸਟਾਫ ਖਰੜ ਦੇ ਬਾਹਰ ਕਮਾਂਡੋ ਤਾਇਨਾਤ

By Ravinder Singh -- August 26, 2022 4:33 pm

ਮੁਹਾਲੀ : ਦਵਿੰਦਰ ਬੰਬੀਹਾ ਗਿਰੋਹ ਦੀ ਧਮਕੀ ਤੋਂ ਬਾਅਦ ਸੀਆਈਏ ਸਟਾਫ ਖਰੜ ਦੇ ਬਾਹਰ ਸੁਰੱਖਿਆ ਦੀ ਨਫਰੀ ਵਧਾ ਦਿੱਤੀ ਗਈ। ਇਸ ਤੋਂ ਇਲਾਵਾ ਸੀਆਈਏ ਸਟਾਫ ਖਰੜ ਦੇ ਦਫਤਰ ਦੇ ਬਾਹਰ ਕਮਾਂਡੋ ਤਾਇਨਾਤ ਕਰ ਦਿੱਤੇ ਹਨ। ਦਵਿੰਦਰ ਬੰਬੀਹਾ ਗਿਰੋਹ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਨੂੰ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸੀਆਈਏ ਸਟਾਫ ਖਰੜ ਦੀ ਸੁਰੱਖਿਆ ਵਧਾਈ ਗਈ ਹੈ।

ਦਵਿੰਦਰ ਬੰਬੀਹਾ ਗਿਰੋਹ ਦੀ ਧਮਕੀ ਪਿਛੋਂ ਸੀਆਈਏ ਸਟਾਫ ਖਰੜ ਦੇ ਬਾਹਰ ਕਮਾਂਡੋ ਤਾਇਨਾਤਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਹੈ। ਪੰਜਾਬ ਪੁਲਿਸ ਪੰਜਾਬ ਵਿੱਚ ਗੈਂਗਵਾਰ ਦੇ ਖ਼ਦਸ਼ੇ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਚੌਕਸ ਹੈ। ਜਿਹੜੀਆਂ ਜੇਲ੍ਹਾਂ ਵਿੱਚ ਗੈਂਗਸਟਰ ਬੰਦ ਹਨ ਉਨ੍ਹਾਂ ਦੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।

ਦਵਿੰਦਰ ਬੰਬੀਹਾ ਗਿਰੋਹ ਦੀ ਧਮਕੀ ਪਿਛੋਂ ਸੀਆਈਏ ਸਟਾਫ ਖਰੜ ਦੇ ਬਾਹਰ ਕਮਾਂਡੋ ਤਾਇਨਾਤਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਦੀ ਖ਼ੁਫ਼ੀਆ ਏਜੰਸੀ ਨੇ ਚਿੱਠੀ ਲਿਖ ਕੇ ਪੰਜਾਬ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਪੰਜਾਬ 'ਚ ਗੈਂਗਵਾਰ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਬੰਬੀਹਾ ਗਰੁੱਪ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਸਕਦਾ ਤੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਮਾਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚ ਵੀ ਉਨ੍ਹਾਂ ਦੀ ਜਾਨ ਲਈ ਜਾ ਸਕਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਸੀ।

ਇਹ ਵੀ ਪੜ੍ਹੋ : ਦਿੱਲੀ ਕਿਸਾਨ ਅੰਦੋਲਨ ; ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਵੱਲੋਂ ਸੰਘਰਸ਼ ਦੀ ਦਿੱਤੀ ਚਿਤਾਵਨੀ

ਏਜੰਸੀ ਨੇ ਆਪਣੇ ਪੱਤਰ 'ਚ ਕਿਹਾ ਕਿ ਬੰਬੀਹਾ ਗਰੁੱਪ ਦੇ ਗੁਰਗੇ ਵਕੀਲਾਂ ਦੇ ਭੇਸ਼ 'ਚ ਅਦਾਲਤ 'ਚ ਪੇਸ਼ੀ ਦੌਰਾਨ ਗੈਂਗਸਟਰਾਂ ਉਪਰ ਹਮਲਾ ਕਰ ਸਕਦੇ ਹਨ। ਇਸ ਦੇ ਨਾਲ ਹੀ ਬੰਬੀਹਾ ਗਿਰੋਹ ਵੱਲੋਂ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ। ਬੰਬੀਹਾ ਗਿਰੋਹ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦੋ ਵਾਰ ਪਹਿਲਾਂ ਵੀ ਧਮਕੀ ਦੇ ਚੁੱਕਾ ਹੈ।

-PTC News

 

  • Share