14 ਦਿਨ ਦੀ ਬੱਚੀ ਦਾ ਬਲੈਕ ਫੰਗਸ ਦਾ ਸਫਲ ਆਪਰੇਸ਼ਨ, ਬੱਝੀ ਆਸ
ਆਗਰਾ: ਕੋਰੋਨਾ ਸੰਕਟ ਵਿਚਾਲੇ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਏ ਬਲੈਕ ਫੰਗਸ ਦੇ ਮਾਮਲੇ ਅਜੇ ਵੀ ਦੇਸ਼ ਵਿਚ ਮਿਲ ਰਹੇ ਹਨ। ਇਸ ਸੰਕਟ ਵਿਚਾਲੇ ਇੱਕ ਰਾਹਤ ਦੀ ਖਬਰ ਵੀ ਮਿਲੀ ਹੈ, ਜੋ ਉਮੀਦ ਜਗਾਉਂਦੀ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇੱਕ 14 ਦਿਨ ਦੀ ਬੱਚੀ ਵਿਚ ਬਲੈਕ ਫੰਗਸ ਦੇ ਲੱਛਣ ਸਨ, ਇੱਥੇ ਡਾਕਟਰਾਂ ਨੇ ਬੱਚੀ ਦਾ ਸਫਲ ਆਪਰੇਸ਼ਨ ਕੀਤਾ ਅਤੇ ਉਸ ਨੂੰ ਬਲੈਕ ਫੰਗਸ ਤੋਂ ਮੁਕਤੀ ਦਵਾਈ।
ਪੜੋ ਹੋਰ ਖਬਰਾਂ: ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ ‘ਚ 7 ਸਾਲ ਦੀ ਜੇਲ
ਆਗਰੇ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਬੱਚੀ ਦਾ ਸਫਲ ਆਪਰੇਸ਼ਨ ਕੀਤਾ। 14 ਦਿਨ ਦੀ ਇੱਕ ਬੱਚੀ ਜਿਸ ਦੀ ਗੱਲ੍ਹ ਉੱਤੇ ਕਾਲ਼ਾ ਨਿਸ਼ਾਨ ਸੀ, ਉਸ ਨੂੰ ਸ਼ਨੀਵਾਰ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਡਾ. ਅਖਿਲੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੱਚੀ ਦਾ ਬਾਅਦ ਵਿਚ ਆਪਰੇਸ਼ਨ ਕੀਤਾ ਗਿਆ ਅਤੇ ਬਲੈਕ ਫੰਗਸ ਇੰਫੈਕਸ਼ਨ ਨੂੰ ਕੱਢਿਆ ਗਿਆ। ਡਾਕਟਰ ਮੁਤਾਬਕ, ਬੱਚੀ ਨੂੰ ਜਦੋਂ ਐਡਮਿਟ ਕੀਤਾ ਗਿਆ ਤੱਦ ਉਸਦੇ ਦਿਲ ਅਤੇ ਕਿਡਨੀ ਵਿਚ ਕੁੱਝ ਦਿੱਕਤ ਸੀ ਅਤੇ ਉਸ ਦਾ ਭਾਰ ਵੀ ਘੱਟ ਸੀ, ਹਾਲਾਂਕਿ ਕੋਵਿਡ ਦੇ ਲੱਛਣ ਨਹੀਂ ਸਨ। ਹੁਣ ਆਪਰੇਸ਼ਨ ਦੇ ਬਾਅਦ ਬੱਚੀ ਖਤਰੇ ਤੋਂ ਬਾਹਰ ਹੈ ਅਤੇ ਉਹ ਆਈਸੀਯੂ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਹੈ।
ਪੜੋ ਹੋਰ ਖਬਰਾਂ: ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ?
ਆਗਰੇ ਦੇ ਸਰੋਜਨੀ ਨਾਇਡੂ ਮੈਡੀਕਲ ਕਾਲਜ ਹਸਪਤਾਲ ਵਿਚ ਅਜੇ ਤੱਕ ਇੱਕ ਮਰੀਜ਼ ਦੀ ਬਲੈਕ ਫੰਗਸ ਦੇ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ ਕਰੀਬ 32 ਮਰੀਜ਼ ਅਜਿਹੇ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ। ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਬਲੈਕ, ਵ੍ਹਾਈਟ ਅਤੇ ਯੈਲੋ ਫੰਗਸ ਦੇ ਕਈ ਮਾਮਲਿਆਂ ਨੇ ਦੇਸ਼ ਵਿਚ ਚਿੰਤਾ ਵਧਾ ਦਿੱਤੀ ਸੀ।
ਪੜੋ ਹੋਰ ਖਬਰਾਂ: ਦੇਸ਼ ‘ਚ 63 ਦਿਨ ਬਾਅਦ ਇੱਕ ਲੱਖ ਤੋਂ ਘੱਟ ਕੋਰੋਨਾ ਕੇਸ, ਮੌਤਾਂ ਦੀ ਗਿਣਤੀ 3.5 ਲੱਖ ਪਾਰ
ਸਭ ਤੋਂ ਮੁਸ਼ਕਿਲ ਦੀ ਗੱਲ ਇਹ ਸੀ ਕਿ ਕਈ ਸਥਾਨਾਂ ਉੱਤੇ ਇਸ ਦੇ ਇਲਾਜ ਵਿਚ ਕੰਮ ਆਉਣ ਵਾਲਾ ਇੰਜੈਕਸ਼ਨ ਜਾਂ ਦਵਾਈਆਂ ਵੀ ਉਪਲੱਬਧ ਨਹੀਂ ਹੋ ਪਾ ਰਹੀਆਂ ਸਨ। ਹਾਲਾਂਕਿ, ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਦਵਾਈਆਂ ਦੀ ਸਪਲਾਈ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
-PTC News