Sat, Apr 27, 2024
Whatsapp

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚਾਰ ਚੋਣਾਂ ਲੜਨ ਵਾਲਾ ਬ੍ਰਹਮਪੁਰਾ ਪਰਿਵਾਰ ਹੁਣ ਅਕਾਲੀ ਵਿਰੋਧੀਆਂ ਦੇ ਢਹੇ ਚੜ੍ਹਿਆ : ਅਕਾਲੀ ਦਲ

Written by  Joshi -- November 04th 2018 05:24 PM
ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚਾਰ ਚੋਣਾਂ ਲੜਨ ਵਾਲਾ ਬ੍ਰਹਮਪੁਰਾ ਪਰਿਵਾਰ ਹੁਣ ਅਕਾਲੀ ਵਿਰੋਧੀਆਂ ਦੇ ਢਹੇ ਚੜ੍ਹਿਆ : ਅਕਾਲੀ ਦਲ

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚਾਰ ਚੋਣਾਂ ਲੜਨ ਵਾਲਾ ਬ੍ਰਹਮਪੁਰਾ ਪਰਿਵਾਰ ਹੁਣ ਅਕਾਲੀ ਵਿਰੋਧੀਆਂ ਦੇ ਢਹੇ ਚੜ੍ਹਿਆ : ਅਕਾਲੀ ਦਲ

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਚਾਰ ਚੋਣਾਂ ਲੜਨ ਵਾਲਾ ਬ੍ਰਹਮਪੁਰਾ ਪਰਿਵਾਰ ਹੁਣ ਅਕਾਲੀ ਵਿਰੋਧੀਆਂ ਦੇ ਢਹੇ ਚੜਿ•ਆ : ਅਕਾਲੀ ਦਲ ਬ੍ਰਹਮਪੁਰਾ ਵੱਲੋਂ ਪੰਜਵੇਂ ਪਾਤਸ਼ਾਹ ਦੀ ਇਤਿਹਾਸਕ ਧਰਤੀ ਤੋਂ ਝੂਠ ਬੋਲਣਾ ਮੰਦਭਾਗਾ : ਵਲਟੋਹਾ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਰਨ ਤਾਰਨ ਜ਼ਿਲ•ੇ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਕਾਨਫਰੰਸ ਕਰਨ ਵਾਲੇ ਐਮ ਪੀ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ 'ਤੇ ਜ਼ੋਰਦਾਰ ਹਮਲਾ ਬੋਲਦਿਆਂ ਆਖਿਆ ਕਿ ਚਾਰ ਵਾਰ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਚੋਣਾਂ ਲੜ ਚੁੱਕਾ ਬ੍ਰਹਮਪੁਰਾ ਪਰਿਵਾਰ ਹੁਣ ਵਿਰੋਧੀਆਂ ਦੇ ਢਹੇ ਚੜ• ਕੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਵਿਧਾਇਕ ਤੇ ਜ਼ਿਲ•ਾ ਪ੍ਰਧਾਨ ਤਰਨ ਤਾਰਨ ਸ੍ਰੀ ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ ਤੇ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਨੇ ਆਖਿਆ ਕਿ ਸਾਲ 2012 ਦੀ ਵਿਧਾਨ ਸਭਾ ਚੋਣ, ਫਿਰ 2014 ਦੀ ਲੋਕ ਸਭਾ ਚੋਣ, ਫਿਰ 2016 ਦੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਅਤੇ 2017 ਵਿਚ ਵਿਧਾਨ ਸਭਾ ਚੋਣ ਲੜ ਚੁੱਕੇ ਬ੍ਰਹਮਪੁਰਾ ਪਰਿਵਾਰ ਨੂੰ ਹੁਣ ਹੀ ਕਿਉਂ ਸ੍ਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦਾ ਚੇਤਾ ਆਇਆ ਹੈ। ਉਹਨਾਂ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਹਨਾਂ ਨੇ ਅੱਜ ਦੀ ਬ੍ਰਹਮਪੁਰਾ ਦੀ ਰੈਲੀ ਤੋਂ ਕਿਨਾਰਾ ਕੀਤਾ ਤੇ ਆਖਿਆ ਕਿ ਬ੍ਰਹਮਪੁਰਾ ਵੱਲੋਂ ਪਿਛਲੇ 10 ਦਿਨਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਾਉਣ ਤੇ ਕਈ ਪਾਸਿਓਂ ਮਦਦ ਲੈਣ ਦੇ ਬਾਵਜੂਦ ਵੀ ਇਕੱਠ ਨਿਗੂਣਾ ਰਿਹਾ। ਉਹਨਾਂ ਕਿਹਾ ਕਿ ਜਦੋਂ 2012 ਵਿਚ ਅਕਾਲੀ ਦਲ ਨੇ ਸੂਬੇ ਵਿਚ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜਿਆ ਸੀ ਤਾਂ ਉਦੋਂ ਸਾਰੀ ਪਾਰਟੀ ਵਿਸ਼ੇਸ਼ ਕਰਕੇ ਸ੍ਰੀ ਬ੍ਰਹਮਪੁਰਾ ਨੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਤੇ ਯੋਜਨਾਬੰਦੀ ਦੀ ਰਜਵੀਂ ਸ਼ਲਾਘਾ ਕੀਤੀ ਸੀ। ਉਹਨਾਂ ਕਿਹਾ ਕਿ ਇਸ ਇਤਿਹਾਸਕ ਜਿੱਤ ਵੇਲੇ ਵੀ ਚੋਣ ਹਾਰਨ ਵਾਲੇ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ 2014 ਵਿਚ ਤਰਨ ਤਾਰਨ ਤੋਂ ਲੋਕ ਸਭਾ ਚੋਣ ਲੜਨ ਵਾਸਤੇ ਤਤਕਾਲੀ ਐਮ ਪੀ ਡਾ ਰਤਨ ਸਿੰਘ ਅਜਨਾਲਾ ਦੀ ਥਾਂ ਟਿਕਟ ਦਿੱਤੇ ਜਾਣ ਦਾ ਦਬਾਅ ਸ੍ਰ ਸੁਖਬੀਰ ਸਿੰਘ ਬਾਦਲ 'ਤੇ ਬਣਇਆ ਅਤੇ ਉਹਨਾਂ ਦੀ ਟਿਕਟ ਖੋਹੀ। ਅੱਜ ਇਹ ਵੱਖਰੀ ਗੱਲ ਹੈ ਕਿ ਡਾ. ਰਤਨ ਸਿੰਘ ਅਜਨਾਲਾ  ਫਿਰ ਉਹਨਾਂ ਦੇ ਚਹੇਤੇ ਬਣੇ ਹੋਏ ਹਨ। akali dal lashes out at brahmpuraਅਕਾਲੀ ਆਗੂਆਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਦਾ ਅੱਜ ਬ੍ਰਹਮਪੁਰਾ ਪਰਿਵਾਰ ਨੂੰ ਚੇਤਾ ਆ ਗਿਆ ਜਦਕਿ ਚਾਰ ਚੋਣਾਂ ਲੜਨ ਵੇਲੇ ਇਹ ਚੇਤਾ  ਕਿਉਂ ਨਹੀਂ ਆਇਆ ? ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਵਾਲ ਕਰਦਿਆਂ ਉਹਨਾਂ ਹੋਰ ਕਿਹਾ ਕਿ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਦੇ ਸਾਰੇ ਵਿਰੋਧੀ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਦੀ ਗੱਲ ਕਰ ਰਹੇ ਹਨ  ਅਤੇ ਹੈਰਾਨੀ ਹੈ ਕਿ ਬ੍ਰਹਮਪੁਰਾ ਪਰਿਵਾਰ ਨੇ ਵੀ ਇਹੀ ਰੱਟ ਅੱਜ ਲਗਾਈ ਹੋਈ  ਹੈ ਜਿਸ ਤੋਂ ਕੀ ਸਮਝਿਆ ਜਾਵੇ ਕਿ ਉਹਨਾਂ ਦੀ ਸੁਰ ਕਿਹਨਾਂ ਲੋਕਾਂ ਨਾਲ ਮਿਲ ਰਹੀ ਹੈ ? ਉਹਨਾਂ ਅੱਗੇ ਕਿਹਾ ਕਿ ਅੱਜ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਨ ਵਾਲੇ ਬ੍ਰਹਮਪੁਰਾ ਪਰਿਵਾਰ ਨੇ ਬੇਅਦਬੀ ਦੇ ਮਾਮਲੇ 'ਤੇ ਕਾਂਗਰਸ ਦੇ ਤਤਕਾਲੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਖਡੂਰ ਸਾਹਿਬ ਸੀਟ ਤੋਂ ਜ਼ਿਮਨੀ ਚੋਣ ਲੜਨ ਵੇਲੇ ਬੇਅਦਬੀ ਕਿਉਂ ਨਹੀਂ ਚੇਤੇ ਰੱਖੀ ? ਉਹਨਾਂ ਕਿਹਾ ਕਿ ਬ੍ਰਹਮਪੁਰਾ ਚੰਗੀ ਤਰ•ਾਂ ਜਾਣਦੇ ਹਨ ਕਿ 2015 ਵਿਚ ਬੇਅਦਬੀਆਂ ਹੋਣ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਦੋਸ਼ੀਆਂ ਨੂੰ ਫੜਨ ਵਾਸਤੇ ਪੂਰਾ ਜ਼ੋਰ ਲਗਾਇਆ ਸੀ ਤੇ ਪਾਰਟੀ ਦੇ ਸਰਪ੍ਰਸਤ ਸ੍ਰ ਪਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੀ ਲੀਡਰਸ਼ਿਪ ਇਹਨਾਂ ਘਟਨਾਵਾਂ ਪ੍ਰਤੀ ਕਿੰਨੀ ਦੁਖੀ ਅਤੇ ਚਿੰਤਤ  ਸੀ। Read More: ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਪਾਰਟੀ ਨੂੰ ਹੈ ਪੂਰਨ ਭਰੋਸਾ, ਸੁਖਬੀਰ ਦੇ ਹੱਥਾਂ ‘ਚ ਹੀ ਪਾਰਟੀ ਦਾ ਭਵਿੱਖ ਸੁਰੱਖਿਅਤ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ 'ਤੇ ਅੱਜ ਇਤਿਹਾਸਕ ਅਸਥਾਨ 'ਤੇ ਕੀਤੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬ੍ਰਹਮਪੁਰਾ ਪਰਿਵਾਰ ਨੇ ਗੁਰੂ ਸਾਹਿਬ ਦੇ ਪਵਿੱਤਰ ਸਥਾਨ 'ਤੇ ਝੂਠ ਬੋਲ ਕੇ ਅਕਾਲੀ ਦਲ  ਉਪਰ ਝੂਠਾ ਦੋਸ਼ ਲਾਉਣ ਦਾ ਯਤਨ ਕੀਤਾ ਹੈ ਜਦਕਿ ਅਕਾਲੀ ਦਲ ਦਾ ਇਸ ਮਾਮਲੇ ਨਾਲ ਕੋਈ ਲੈਣ ਦੇਣ ਨਹੀਂ ਅਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹਿਲਾਂ ਹੀ ਇਸ ਮਾਮਲੇ 'ਤੇ ਸੰਗਤ ਤੋਂ ਮੁਆਫੀ ਮੰਗ ਚੁੱਕੇ ਹਨ। brahmpuraਅਕਾਲੀ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ 'ਤੇ ਪਰਿਵਾਰਵਾਦ ਦਾ ਦੋਸ਼ ਲਾਉਣ ਵਾਲੇ ਬ੍ਰਹਮਪੁਰਾ  ਕੀ ਇਹ ਭੁੱਲ ਗਏ ਹਨ ਕਿ ਉਹ 2016 ਦੀ ਖਡੂਰ ਸਾਹਿਬ ਜ਼ਿਮਨੀ ਚੋਣ ਵਿਚ ਮੈਦਾਨ ਵਿਚ ਉਤਾਰ ਕੇ ਆਪਣੇ ਪੁੱਤਰ ਨੂੰ ਵਿਧਾਇਕ ਬਣਾ ਚੁੱਕੇ ਹਨ ਅਤੇ ਇੰਨਾ ਹੀ ਨਹੀਂ ਬਲਕਿ ਆਪਣੇ ਕਿੰਨੇ ਰਿਸ਼ਤੇਦਾਰਾਂ ਨੂੰ ਅਕਾਲੀ ਸਰਕਾਰ ਸਮੇਂ ਚੇਅਰਮੈਨੀਆਂ ਤੇ ਹੋਰ ਅਹੁਦੇ ਦੁਆ ਚੁੱਕੇ ਹਨ। ਉਹਨਾਂ ਸਵਾਲ ਕੀਤਾ ਕਿ ਕੀ ਇਹ ਪਰਿਵਾਰਵਾਦ ਅਤੇ ਮੌਕਾਪ੍ਰਸਤੀ ਨਹੀਂ ਸੀ? ਉਹਨਾਂ ਕਿਹਾ ਕਿ ਸਮੁੱਚਾ ਅਕਾਲੀ ਦਲ ਸ੍ਰੀ ਬ੍ਰਹਮਪੁਰਾ ਵੱਲੋਂ ਪਾਰਟੀ ਲਈ ਨਿਭਾਏ ਗਏ ਰੋਲ ਦੀ ਸ਼ਲਾਘਾ ਕਰਦਾ ਹੈ ਪਰ ਅੱਜ ਜੋ ਉਹਨਾਂ ਨੇ ਵਿਰੋਧੀਆਂ ਦੇ ਢਹੇ ਚੜ• ਕੇ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਕੀਤੀ, ਉਸਦੀ ਜ਼ੋਰਦਾਰ ਨਿਖੇਧੀ ਕਰਦਾ ਹੈ। ਉਹਨਾਂ ਇਹ ਵੀ ਆਖਿਆ ਕਿ ਸ੍ਰੀ ਬ੍ਰਹਮਪੁਰਾ ਨੂੰ ਇਹ ਵੀ ਪਤਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਸ੍ਰ ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੇ ਸੀ ਤੇ ਇਸੇ ਕਰ ਕੇ  ਲਗਾਤਾਰ 2016 ਤੋਂ ਪਾਰਟੀ ਲੀਡਰਸ਼ਿਪ 'ਤੇ ਦਬਾਅ ਬਣਾ ਰਹੇ ਸੀ ਅਤੇ ਹੁਣ 13 ਨਵੰਬਰ 2018 ਨੂੰ ਹੋ ਰਹੀ ਚੋਣ ਵਿਚ ਦਬਾਅ ਬਣਾਉਣ ਵਾਸਤੇ ਹੀ ਮੌਜੂਦਾ  ਕਦਮ ਚੁੱਕਿਆ ਗਿਆ ਜੋ ਪਾਰਟੀ ਲੀਡਰਸ਼ਿਪ ਨੇ ਨਕਾਰ ਦਿੱਤਾ ਕਿਉਂਕਿ ਸ੍ਰ ਸੇਖਵਾਂ ਵਿਚ ਵਿਅਕਤੀਗਤ ਤੌਰ 'ਤੇ ਕਈ ਕਮੀਆਂ ਹਨ। ਅਕਾਲੀ ਆਗੂਆਂ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਦੀ ਚੜ•ਦੀਕਲਾ ਅਤੇ ਸਿੱਖੀ ਕਾਰਜ ਤੇ ਪੰਜਾਬ ਦੇ ਭਲੇ ਲਈ ਕੰਮ ਕੀਤਾ ਹੈ ਅਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਵਿਚੋਂ ਬਾਹਰ ਹੋ ਕੇ ਵਿਰੋਧੀਆਂ ਨਾਲ ਰਲਕੇ ਪਾਰਟੀ ਦਾ ਵਿਰੋਧ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਏ ਤੇ ਨਾ ਹੋਣਗੇ। —PTC News


Top News view more...

Latest News view more...