ਡਾਕਟਰਾਂ ਦੀ ਲਾਪਰਵਾਹੀ ਕਰਕੇ ਗਈ ਮਹਿਲਾ ਦੀ ਜਾਨ, ਪਰਿਵਾਰ ਵਲੋਂ ਹੰਗਾਮਾ

By Riya Bawa - October 03, 2021 1:10 pm

ਅੰਮ੍ਰਿਤਸਰ : ਰੱਬ ਰੂਪ ਮੰਨਿਆ ਜਾਣ ਵਾਲਾ ਡਾਕਟਰ ਹੁਣ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਕਰਮ ਸਿੰਘ ਹਸਪਤਾਲ ਦੀ ਜਿੱਥੇ ਕਿ ਇਕ ਔਰਤ ਨੂੰ ਗਲਤ ਟੀਕਾ ਲਗਾ ਕੇ ਮਾਰ ਦਿੱਤਾ ਗਿਆ। ਦਰਅਸਲ ਔਰਤ ਡੇਂਗੂ ਦੇ ਬੁਖਾਰ ਤੋਂ ਪੀੜਤ ਸੀ ਅਤੇ ਉਹ ਕਰਮ ਸਿੰਘ ਹਸਪਤਾਲ ਦੇ ਵਿੱਚ ਦਾਖ਼ਲ ਹੋਈ ਸੀ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਕੋਈ ਗਲਤ ਟੀਕਾ ਲਗਾ ਦਿੱਤਾ ਤੇ ਉਸ ਦੀ ਮੌਤ ਹੋ ਗਈ।

ਉੱਧਰ ਔਰਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਦਾ ਸਹੀ ਇਲਾਜ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਦੇ ਘਰ ਦੇ ਮੈਂਬਰ ਦੀ ਮੌਤ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਔਰਤ ਨੂੰ ਗਲਤ ਟੀਕਾ ਲਗਾਇਆ ਗਿਆ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਚੰਗੇ ਭਲੇ ਘਰੋਂ ਆਏ ਸੀ ਅਤੇ ਸਿਰਫ ਬੁਖਾਰ ਕਰਕੇ ਐਡਮਿਟ ਹੋਣ ਲਈ ਇਸ ਹਸਪਤਾਲ ਦੇ ਵਿੱਚ ਆਏ ਸਨ ਪਰ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕੀਤੀ ਗਈ ਅਤੇ ਗਲਤ ਟੀਕਾ ਲਗਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਉਧਰ ਜੇਕਰ ਗੱਲ ਡਾਕਟਰ ਦੀ ਕੀਤੀ ਜਾਵੇ ਤਾਂ ਡਾਕਟਰ ਦਾ ਇਹੀ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਗਲਤ ਟੀਕਾ ਨਹੀਂ ਲਗਾਇਆ ਗਿਆ ਜੋ ਪੇਸ਼ੈਂਟ ਦੇ ਆਉਣ ਤੇ ਟੈਸਟ ਕੀਤੇ ਜਾਂਦੇ ਨੇ ਜਾਂ ਉਸ ਨੂੰ ਜਿਹੜਾ ਟਰੀਟਮੈਂਟ ਦਿੱਤਾ ਜਾਂਦਾ ਹੈ ਅਸੀਂ ਸਿਰਫ਼ ਉਹੀ ਦਿੱਤਾ ਹੈ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦੀ ਹਾਲਤ ਬਾਅਦ ਵਿੱਚ ਜ਼ਿਆਦਾ ਨਾਜ਼ੁਕ ਹੋ ਗਈ ਤੇ ਉਸ ਤੋਂ ਬਾਅਦ ਉਹ ਅਨਕਾਂਸ਼ੀਅਸ ਹੋ ਗਿਆ ਅਸੀਂ ਕੋਈ ਗਲਤ ਟੀਕਾ ਨਹੀਂ ਲਗਾਇਆ ਸਾਡੇ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ।

ਮੌਕੇ ਤੇ ਪਹੁੰਚੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਟੀਕਾ ਗਲਤ ਲਗਾਇਆ ਗਿਆ ਜਾਂ ਕਿਸੇ ਬਿਮਾਰੀ ਕਾਰਨ ਜੋ ਰਾਣੀ ਨਾਮ ਦੀ ਔਰਤ ਹੈ ਉਸ ਦੀ ਮੌਤ ਹੋਈ ਹੈ।

-PTC News

adv-img
adv-img