Fri, Apr 26, 2024
Whatsapp

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ

Written by  Shanker Badra -- October 02nd 2020 05:56 PM
ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ

ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ:ਸੈਨ ਫ੍ਰਾਂਸਿਸਕੋ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਰਕੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਹੈ। ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ ਐਮਾਜ਼ੋਨ ਦੇ ਕਰੀਬ 20 ਹਜ਼ਾਰ ਕਰਮਚਾਰੀ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਇਹ ਡਾਟਾ ਮਾਰਚ ਤੋਂ ਸਤੰਬਰ ਤਕ ਦਾ ਹੈ। [caption id="attachment_436316" align="aligncenter" width="300"] ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ[/caption] ਕੰਪਨੀ ਨੇ ਕੋਰੋਨਾ ਸੰਕ੍ਰਮਿਤਾਂ ਦਾ ਡਾਟਾ ਜਾਰੀ ਕਰਦੇ ਹੋਏ ਕਿਹਾ ਕਿ ਯੂਐੱਸ ਦੇ ਸਾਰੇ ਵੇਅਰਹਾਊਸ 'ਚ ਕੰਮ ਕਰ ਰਹੇ 19,816 ਫਰੰਟ ਲਾਈਨ ਕਰਮਚਾਰੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ। ਵੀਰਵਾਰ ਨੂੰ ਐਮਾਜ਼ੋਨ ਨੇ ਸਾਰੇ ਵੇਅਰਹਾਊਸ ਅਤੇ ਹੋਲ ਫੂਡ ਮਾਰਕਿਟ 'ਚ ਕੰਮ ਕਰ ਰਹੇ 13 ਲੱਖ 70 ਹਜ਼ਾਰ ਫਰੰਟ ਲਾਈਨ ਕਰਮਚਾਰੀ ਦੀ ਜਾਂਚ ਤੋਂ ਬਾਅਦ ਵਿਸ਼ਲੇਸ਼ਣਾਤਮਕ ਡਾਟਾ ਜਾਰੀ ਕੀਤਾ। ਇਹ ਰਿਪੋਰਟ 1 ਮਾਰਚ ਤੋਂ 19 ਸਤੰਬਰ ਤਕ ਕੰਪਨੀ 'ਚ ਮੌਜੂਦ ਸਾਰੇ ਕਰਮਚਾਰੀਆਂ ਦੀ ਰਿਪੋਰਟ 'ਤੇ ਆਧਾਰਿਤ ਹੈ। [caption id="attachment_436317" align="aligncenter" width="300"] ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ[/caption] ਐਮਾਜ਼ੋਨ ਨੇ ਕਿਹਾ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੰਪਨੀ ਪ੍ਰਤੀਦਿਨ ਟੈਸਟਿੰਗ ਕਰ ਰਹੀ ਹੈ ਅਤੇ ਨਵੰਬਰ ਤੋਂ ਇਕ ਦਿਨ 'ਚ ਟੈਸਟਿੰਗ ਦੀ ਸੰਖਿਆ ਵੱਧ ਕੇ 50,000 ਤੱਕ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਐਮਾਜ਼ੋਨ ਹੋਰ ਸੁਰੱਖਿਆ ਉਪਾਵਾਂ ਤੋਂ ਇਲਾਵਾ ਕਰੋੜਾਂ ਡਾਲਰ ਟੈਸਟਿੰਗ 'ਤੇ ਖ਼ਰਚ ਕਰ ਰਿਹਾ ਹੈ। [caption id="attachment_436314" align="aligncenter" width="301"] ਈ-ਕਾਮਰਸ ਜਗਤ ਦੀ ਦਿੱਗਜ ਕੰਪਨੀ Amazon ਦੇ ਹੁਣ ਤੱਕ ਕਰੀਬ 20 ਹਜ਼ਾਰ ਕਰਮਚਾਰੀਕੋਰੋਨਾ ਪਾਜ਼ੀਟਿਵ[/caption] ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਨਿੱਜੀ ਸਲਾਹਕਾਰ ਹੋਪ ਹਿੱਕਸ ਕੋਰੋਨਾ ਸੰਕ੍ਰਮਿਤ ਹੋ ਗਈ ਸੀ, ਜਿਸ ਤੋਂ ਬਾਅਦ ਟਰੰਪ ਨੇ ਵੀ ਕੋਰੋਨਾ ਦੀ ਜਾਂਚ ਕਰਵਾਈ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਟਰੰਪ ਤੇ ਮੇਲਾਨੀਆ ਇਕਾਂਤਵਾਸ ਹੋ ਗਏ ਹਨ। -PTCNews


Top News view more...

Latest News view more...