Wed, Jul 16, 2025
Whatsapp

92 ਦੇਸ਼ਾਂ ਨੂੰ 50 ਕਰੋੜ ਵੈਕਸੀਨ ਦਾਨ ਕਰੇਗਾ ਅਮਰੀਕਾ

Reported by:  PTC News Desk  Edited by:  Baljit Singh -- June 10th 2021 12:48 PM
92 ਦੇਸ਼ਾਂ ਨੂੰ 50 ਕਰੋੜ ਵੈਕਸੀਨ ਦਾਨ ਕਰੇਗਾ ਅਮਰੀਕਾ

92 ਦੇਸ਼ਾਂ ਨੂੰ 50 ਕਰੋੜ ਵੈਕਸੀਨ ਦਾਨ ਕਰੇਗਾ ਅਮਰੀਕਾ

ਵਾਸ਼ਿੰਗਟਨ: ਦੁਨਿਆਭਰ ਭਰ ਵਿਚ ਇਨ੍ਹੀਂ ਦਿਨੀਂ ਕੋਰੋਨਾ ਨੂੰ ਲੈ ਕੇ ਕੋਹਰਾਮ ਮਚਿਆ ਹੈ। ਅਜਿਹੇ ਵਿਚ ਹਰ ਕਿਸੇ ਦੀਆਂ ਨਜ਼ਰਾਂ ਕੋਰੋਨਾ ਦੀ ਵੈਕਸੀਨ ਉੱਤੇ ਟਿਕੀਆਂ ਹਨ। ਇਸ ਵਿਚਾਲੇ ਚੰਗੀ ਖਬਰ ਇਹ ਹੈ ਕਿ ਅਮਰੀਕਾ 50 ਕਰੋੜ ਵੈਕਸੀਨ ਦਾਨ ਕਰੇਗਾ। ਇਸ ਦਾ ਫਾਇਦਾ ਦੁਨੀਆ ਦੇ 92 ਦੇਸ਼ਾਂ ਨੂੰ ਮਿਲਣ ਵਾਲਾ ਹੈ। ਇਹ ਵੈਕਸੀਨ ਕੋਵੈਕਸ ਗਠਜੋੜ ਦੇ ਰਾਹੀਂ ਗਰੀਬ ਦੇਸ਼ਾਂ ਨੂੰ ਦਿੱਤੀ ਜਾਵੇਗੀ। ਇਸਦੇ ਇਲਾਵਾ ਅਫਰੀਕੀ ਸੰਘ ਨੂੰ ਵੀ ਮੁਫਤ ਵਿਚ ਵੈਕਸੀਨ ਦਿੱਤੀ ਜਾਵੇਗੀ। ਇਸ ਦੇ ਲਈ ਅਮਰੀਕਾ ਫਾਈਜ਼ਰ ਦੇ ਟੀਕੇ ਦੀਆਂ 50 ਕਰੋੜ ਖੁਰਾਕਾਂ ਖਰੀਦੇਗਾ। ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ? ਖਬਰਾਂ ਮੁਤਾਬਕ ਰਾਸ਼ਟਰਪਤੀ ਜੋ ਬਾਈਡੇਨ ਸਮੂਹ ਸੱਤ ਸਿਖਰ ਸੰਮੇਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਭਾਸ਼ਣ ਵਿਚ ਵੀਰਵਾਰ ਨੂੰ ਇਸ ਦਾ ਐਲਾਨ ਕਰਨਗੇ। ਟੀਕੇ ਦੀਆਂ 20 ਕਰੋੜ ਖੁਰਾਕਾਂ ਇਸ ਸਾਲ ਦਾਨ ਦਿੱਤੀਆਂ ਜਾਣਗੀਆਂ ਜਦੋਂ ਕਿ ਬਾਕੀ ਖੁਰਾਕਾਂ 2022 ਦੇ ਪਹਿਲੇ ਛੇ ਮਹੀਨਿਆਂ ਦੇ ਦੌਰਾਨ ਦਾਨ ਦਿੱਤੀ ਜਾਣਗੀਆਂ। ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼ ਅਮਰੀਕਾ ਤਿਆਰ ਕਰ ਰਿਹਾ ਹੈ ਪਲਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਬੁੱਧਵਾਰ ਨੂੰ ਸੰਪਾਦਕਾਂ ਨੂੰ ਕਿਹਾ ਕਿ ਬਾਈਡੇਨ ਟੀਕਾ ਸਾਂਝਾ ਕਰਨ ਲਈ ਵਚਨਬੱਧ ਹਨ ਕਿਉਂਕਿ ਇਹ ਅਮਰੀਕਾ ਦੇ ਜਨਤਕ ਸਿਹਤ ਅਤੇ ਰਣਨੀਤਿਕ ਹਿੱਤ ਵਿਚ ਹੈ। ਅਮਰੀਕਾ ਨੂੰ ਟੀਕਾ ਸਾਂਝਾ ਕਰਨ ਦੀ ਸੰਸਾਰਿਕ ਯੋਜਨਾ ਦੀ ਰੂਪ ਰੇਖਾ ਤਿਆਰ ਕਰਨ ਲਈ ਦਬਾਅ ਦਾ ਸਾਹਮਣਾ ਕਰਨਾ ਪਿਆ ਹੈ। ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ -PTC News


Top News view more...

Latest News view more...

PTC NETWORK
PTC NETWORK