ਅਮਰੀਕਾ ‘ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

usa
ਅਮਰੀਕਾ 'ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

ਅਮਰੀਕਾ ‘ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ ,ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਸੂਬੇ ਅਲਬਾਮਾ ਅਤੇ ਜਾਰਜੀਆ ‘ਚ ਜ਼ਬਰਦਸਤ ਤੂਫ਼ਾਨ ਆਉਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੂਫ਼ਾਨ ‘ਚ ਹੁਣ ਤੱਕ 22 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ।

usa
ਅਮਰੀਕਾ ‘ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

ਸਥਾਨਕ ਮੀਡੀਆ ਨੇ ਕਿਹਾ ਕਿ ਇਹ ਅਲਬਾਮਾ ਅਤੇ ਜਾਰਜੀਆ ‘ਚ ਐਤਵਾਰ ਦੁਪਹਿਰ ਨੂੰ ਆਏ ਤੂਫਾਨਾਂ ‘ਚੋਂ ਇਕ ਸੀ। ਪੂਰੇ ਇਲਾਕੇ ‘ਚ ਘਰਾਂ, ਇਮਾਰਤਾਂ ਅਤੇ ਦਰੱਖਤਾਂ ਨੂੰ ਨੁਕਸਾਨ ਪਹੁੰਚਿਆ ਹੈ।

usa
ਅਮਰੀਕਾ ‘ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

ਅਧਿਕਾਰੀਆਂ ਮੁਤਾਬਕ ਕਿ ਹੁਣ ਤਕ 22 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇੱਥੇ ਬਹੁਤ ਸਾਰੇ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਮੁਹਿੰਮ ਜਾਰੀ ਹੈ।

usa
ਅਮਰੀਕਾ ‘ਚ ਆਇਆ ਜ਼ਬਰਦਸਤ ਤੂਫ਼ਾਨ, ਹੁਣ ਤੱਕ 22 ਲੋਕਾਂ ਦੀ ਹੋਈ ਮੌਤ, ਦੇਖੋ ਤਸਵੀਰਾਂ

ਸੜਕਾਂ ਬੰਦ ਹੋ ਗਈਆਂ ਹਨ। 5000 ਤੋਂ ਵਧੇਰੇ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜ਼ਬੂਰ ਹੋ ਗਏ ਹਨ। ਇਸ ਤੂਫ਼ਾਨ ਦੌਰਾਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News