Sat, Apr 27, 2024
Whatsapp

ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Written by  Shanker Badra -- November 13th 2019 01:02 PM
ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ:ਨਿਊਯਾਰਕ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ। ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ। ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਅਮਰੀਕਾ ਦੇ ਮਿਸੀਸਿੱਪੀ ਸ਼ਹਿਰ ਵਿੱਚ ਭਾਰਤੀ ਮੂਲ ਦੇ ਸਟੋਰ ਮਾਲਕ ਦੀਗੋਲੀਆਂ ਮਾਰ ਕੇਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_359373" align="aligncenter" width="300"] American Mississippi City Punjabi youth shot Murder ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਮਿਲੀ ਜਾਣਕਾਰੀ ਅਨੁਸਾਰ ਰਾਤ ਦੇ 10:00 ਵਜੇ ਦੇ ਕਰੀਬ ਤਿੰਨ ਕਾਲੇ ਮੂਲ ਦੇ ਲੋਕ ਸਟੋਰ ਵਿਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਅਤੇ ਹੁੱਲੜਬਾਜ਼ੀ ਕਰਨ ਲੱਗੇ। ਉੱਥੇ ਕੰਮ ਕਰਦੇ ਮੁਲਾਜ਼ਮ ਨੇ ਆਪਣੇ ਮਾਲਕ ਅਕਸ਼ਪ੍ਰੀਤ ਸਿੰਘ ਨੂੰ ਫੋਨ 'ਤੇ ਸਾਰੀ ਜਾਣਕਾਰੀ ਦਿੱਤੀ। ਜਦੋਂ ਉਸ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਸਟੋਰ ਤੋਂ ਬਾਹਰ ਜਾਣ ਲਈ ਕਿਹਾ ਤਾਂ ਆਪਸ ਵਿਚ ਤਕਰਾਰ ਹੋ ਗਈ ਅਤੇ ਉਹ ਹੱਥੋਪਾਈ ਹੋ ਗਏ। [caption id="attachment_359376" align="aligncenter" width="300"]American Mississippi City Punjabi youth shot Murder ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਇਸ ਦੌਰਾਨ ਅਕਸ਼ਪ੍ਰੀਤ ਸਿੰਘ ਕੋਲ ਰੱਖਿਆ ਆਪਣਾ ਲਾਇਸੰਸੀ ਰਿਵਾਲਵਰ ਜ਼ਮੀਨ 'ਤੇ ਡਿੱਗ ਗਿਆ ਅਤੇ ਕਾਲੇ ਮੂਲ ਦੇ ਨੌਜਵਾਨ ਨੇ ਅਕਸ਼ਪ੍ਰੀਤ ਦੇ ਹੀ ਰਿਵਾਲਵਰ ਨਾਲ ਇਕ ਗੋਲੀ ਉਸ ਦੀ ਛਾਤੀ ਅਤੇ ਦੋ ਗੋਲੀਆਂ ਉਸ ਦੇ ਸਿਰ ਵਿਚ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਜਿਸ ਕਰਕੇ ਅਕਸ਼ਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। [caption id="attachment_359375" align="aligncenter" width="300"]American Mississippi City Punjabi youth shot Murder ਅਮਰੀਕਾ ਦੇ ਮਿਸੀਸਿੱਪੀ ਸ਼ਹਿਰ 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ[/caption] ਦੱਸ ਦੇਈਏ ਕਿ ਮ੍ਰਿਤਕ ਅਕਸ਼ਪ੍ਰੀਤ ਸਿੰਘ ਆਪਣੇ ਪਿਤਾ ਬਖ਼ਸ਼ੀਸ਼ ਸਿੰਘ ਅਤੇ ਭਰਾ ਲਵਪ੍ਰੀਤ ਸਿੰਘ ਨਾਲ ਮਿਸੀਸਿੱਪੀ ਸੂਬੇ ਵਿਚ ਇਕੱਠੇ ਹੀ ਰਹਿੰਦਾ ਸੀ। ਤਿੰਨ ਕੁ ਸਾਲ ਪਹਿਲਾਂ ਹੀ ਉਹ ਅਮਰੀਕਾ ਆਇਆ ਸੀ। ਪੰਜਾਬ ਤੋਂ ਉਸ ਦਾ ਪਿਛੋਕੜ ਪਿੰਡ ਮੱਤੇਵਾਲ ਨਾਲ ਸੀ। -PTCNews


Top News view more...

Latest News view more...