ਮੁੱਖ ਖਬਰਾਂ

ਨੌਜਵਾਨਾਂ ਲਈ ਇੱਕ ਮਿਸਾਲ, ਕਈ ਵਾਰ ਅਸਫਲ ਰਹਿਣ ਤੋਂ ਬਾਅਦ ਹਾਸਿਲ ਕੀਤੀ ਸਫ਼ਲਤਾ

By Jagroop Kaur -- January 28, 2021 2:01 pm -- Updated:Feb 15, 2021

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਖੁੱਡਾ ਦੇ ਨੌਜਵਾਨ ਨੇ ਭਾਰਤੀ ਜਲ ਸੈਨਾ ਚ ਸਬ ਲੈਫਟੀਨੈਂਟ ਬਣ ਕੇ ਪਿੰਡ ਦਾ ਮਾਣ ਵਧਾਇਆ ਹੈ। ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਅਵਤਾਰ ਕ੍ਰਿਸ਼ਨ ਸੈਣੀ ਅਤੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਟਾਂਡਾ ਡਾ. ਮੀਨਾਕਸ਼ੀ ਸੈਣੀ ਦੇ ਹੋਣਹਾਰ ਸਪੁੱਤਰ ਅਮਿਤ ਸੈਣੀ ਨੇ ਇਹ ਮਾਣ ਹਾਸਲ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ , ਜਾਣੋਂ ਕਿਉਂ

ਦੱਸਣਯੋਗ ਹੈ ਕਿ ਅਮਿਤ ਦੀ ਇਸ ਉਪਲਭਦੀ 'ਤੇ ਉਹਨਾਂ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਤੇ ਫ਼ਖਰ ਮਹਿਸੂਸ ਕਰਦੇ ਹੋਏ ਦੱਸਿਆ ਕਿ ਉਸ ਨੇ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਤੋਂ 10ਵੀਂ ਕਰਨ ਉਪਰੰਤ ਬਾਰ੍ਹਵੀਂ ਕੈਂਬਰਿਜ ਸਕੂਲ ਤੋਂ ਕੀਤੀ ਅਤੇ ਬੇਅੰਤ ਕਾਲਜ ਆਫ਼ ਨਰਸਿੰਗ ਗੁਰਦਾਸਪੁਰ ਤੋਂ ਬੀ. ਟੈੱਕ ਮੈਕੈਨਿਕਲ ਇੰਜੀਨੀਅਰਿੰਗ ਦੀ ਪੜਾਈ ਕਰਕੇ ਆਪਣੇ ਬਚਪਨ ਦੇ ਨਿਸ਼ਾਨੇ ਅਨੁਸਾਰ ਫ਼ੌਜ ਵਿਚ ਸੇਵਾ ਦੇਣ ਉੱਦਮ ਸ਼ੁਰੂ ਕਰ ਦਿੱਤੇ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

ਜ਼ਿਕਰਯੋਗ ਹੈ ਕਿ ਇਹ ਅਹੁਦਾ ਮੀਤ ਵੱਲੋਂ ਬਹੁਤ ਆਸਾਨੀ ਨਾਲ ਹਾਸਿਲ ਨਹੀਂ ਕੀਤਾ ਗਿਆ ਬਲਕਿ ਇਸ ਤੋਂ ਪਹਿਲਾਂ ਉਹ ਆਪਣੇ ਸੰਘਰਸ਼ੀ ਦਿੰਨਾ 'ਚ 7 ਵਾਰ ਅਸਫ਼ਲ ਈ ਰਹੇ ਹਨ।

Account | Join Indian Navy

ਜਿਸ ਦੇ ਬਾਵਜੂਦ ਆਪਣੇ ਬੁਲੰਦ ਹੌੰਸਲੇ ਅਤੇ ਨਿਸ਼ਾਨੇ ਦੇ ਚਲਦਿਆਂ 8 ਵੀ ਵਾਰ ਐੱਸ. ਐੱਸ . ਬੀ. ਕਲੀਅਰ ਕਰਕੇ 26 ਜਨਵਰੀ 2021 ਨੂੰ ਭਾਰਤੀ ਜਲ ਸੈਨਾ ਅਕਾਦਮੀ ਐਜੀਮਾਲਾ ਕੇਰਲਾ ਤੋਂ ਟਰੇਨਿੰਗ ਖ਼ਤਮ ਕਰਕੇ ਕਮਿਸ਼ਨ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਅਮਿਤ ਦੇ ਮਾਪਿਆਂ ਮੁਤਾਬਕ ਉਹ ਪਿੰਡ ਖੁੱਡਾ ਦਾ ਪਹਿਲਾ ਨੌਜਵਾਨ ਹੈ, ਜੋ ਇਹ ਮਾਣ ਹਾਸਲ ਕਰ ਸਕਿਆ ਹੈ।

ਭਾਰਤੀ ਜਲ ਸੈਨਾ
  • Share