ਹੋਰ ਖਬਰਾਂ

ਬਾਲੀਵੁੱਡ ਅਦਾਕਾਰ ਅਮਿਤਾਭ ਨੇ ਅਸਮ ਹੜ੍ਹ ਪੀੜਤਾਂ ਲਈ ਦਿਖਾਈ ਦਰਿਆਦਿਲੀ , ਦਿੱਤੇ 2 ਕਰੋੜ ਰੁਪਏ

By Shanker Badra -- July 24, 2019 3:14 pm -- Updated:July 24, 2019 3:15 pm

ਬਾਲੀਵੁੱਡ ਅਦਾਕਾਰ ਅਮਿਤਾਭ ਨੇ ਅਸਮ ਹੜ੍ਹ ਪੀੜਤਾਂ ਲਈ ਦਿਖਾਈ ਦਰਿਆਦਿਲੀ , ਦਿੱਤੇ 2 ਕਰੋੜ ਰੁਪਏ:ਮੁੰਬਈ : ਅਸਮ ਸਮੇਤ ਭਾਰਤ ਦੇ ਕਈ ਹਿੱਸਿਆ 'ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਅਸਮ 'ਚ ਹੜ੍ਹ ਨਾਲ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਮ ਵਿਚ ਹੜ੍ਹ ਦੇ ਕਹਿਰ ਨਾਲ ਖਰਾਬ ਹੁੰਦੇ ਹਾਲਾਤਾਂ ਨੂੰ ਦੇਖਦਿਆਂ ਅਮਿਤਾਭ ਬੱਚਨ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਫਿਲਮਾਂ ਤੋਂ ਇਲਾਵਾ ਮਦਦ ਲਈ ਸਭ ਤੋਂ ਅੱਗੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਅਮਿਤਾਭ ਨੇ ਇਕ ਵਾਰ ਮੁੜ ਆਪਣੀ ਦਰਿਆਦਿਲੀ ਦਿਖਾਈ ਹੈ।

Amitabh Bachchan Assam flood victims Given 2 crore Rs ਬਾਲੀਵੁੱਡ ਅਦਾਕਾਰ ਅਮਿਤਾਭ ਨੇ ਅਸਮ ਹੜ੍ਹ ਪੀੜਤਾਂ ਲਈ ਦਿਖਾਈ ਦਰਿਆਦਿਲੀ , ਦਿੱਤੇ 2 ਕਰੋੜ ਰੁਪਏ

ਇਸ ਸਬੰਧੀ ਅਸਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ 'ਅਮਿਤਾਭ ਬੱਚਨ ਨੇ ਮੁੱਖ ਮੰਤਰੀ ਰਾਹਤ ਕੋਸ਼ 'ਚ 51 ਲੱਖ ਰੁਪਏ ਦੀ ਮਦਦ ਭੇਜੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਅਮਿਤਾਭ ਬੱਚਨ ਵੱਲੋਂ ਯੋਗਦਾਨ ਪਾਉਣ 'ਤੇ ਧੰਨਵਾਦ ਕੀਤਾ ਹੈ।

Amitabh Bachchan Assam flood victims Given 2 crore Rs ਬਾਲੀਵੁੱਡ ਅਦਾਕਾਰ ਅਮਿਤਾਭ ਨੇ ਅਸਮ ਹੜ੍ਹ ਪੀੜਤਾਂ ਲਈ ਦਿਖਾਈ ਦਰਿਆਦਿਲੀ , ਦਿੱਤੇ 2 ਕਰੋੜ ਰੁਪਏ

ਮੁੱਖ ਮੰਤਰੀ ਦੇ ਟਵੀਟ 'ਤੇ ਅਮਿਤਾਭ ਬੱਚਨ ਨੇ ਲਿਖਿਆ ਕਿ 'ਅਸਮ ਮੁਸ਼ਕਿਲ 'ਚ ਹੈ। ਹੜ੍ਹ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ।ਸਾਡੇ ਭਰਾ-ਭੈਣਾਂ ਲਈ ਹੋਰ ਮਦਦ ਭੇਜਣ ਦੀ ਲੋੜ ਹੈ। ਮੁੱਖ ਮੰਤਰੀ ਰਾਹਤ ਕੋਸ਼ 'ਚ ਆਰਥਿਕ ਸਹਾਇਤਾ ਭੇਜੋ। ਮੈਂ ਇਹ ਕਰ ਦਿੱਤਾ ਹੈ, ਕੀ ਤੁਸੀਂ ਕੀਤਾ ?'

ਦੱਸ ਦੇਈਏ ਕਿ ਅਸਮ ਦੇ 33 ਜਿਲ੍ਹੇ ਹੜ੍ਹ ਦੀ ਲਪੇਟ 'ਚ ਹਨ ਅਤੇ ਹੜ੍ਹ ਨਾਲ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 45 ਲੱਖ ਲੋਕ ਪ੍ਰਭਾਵਿਤ ਹੋਏ ਹਨ।
-PTCNews

  • Share