Sat, Apr 27, 2024
Whatsapp

ਅਮਿਤਾਭ ਬੱਚਨ ਦੇ ਜਨਮਦਿਨ 'ਤੇ ਕੁਝ ਖ਼ਾਸ ਗੱਲਾਂ

Written by  Jagroop Kaur -- October 11th 2020 06:41 PM
ਅਮਿਤਾਭ ਬੱਚਨ ਦੇ ਜਨਮਦਿਨ 'ਤੇ ਕੁਝ ਖ਼ਾਸ ਗੱਲਾਂ

ਅਮਿਤਾਭ ਬੱਚਨ ਦੇ ਜਨਮਦਿਨ 'ਤੇ ਕੁਝ ਖ਼ਾਸ ਗੱਲਾਂ

ਮੁੰਬਈ : ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਚਹੇਤੇ ਅਦਾਕਾਰ ਅਮਿਤਾਭ ਬੱਚਨ ਅੱਜ 78ਵਾਂ ਜਨਮਦਿਨ ਮਨਾ ਰਹੇ ਹਨ। ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇਕ ਹਨ, ਜਿਨ੍ਹਾਂ ਦੀ ਦਮਦਾਰ ਐਕਟਿੰਗ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਅਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ, ਜਿਸ ਨੂੰ ਪਾਉਣ ਦਾ ਸੁਫ਼ਨਾ ਹਰ ਕੋਈ ਦੇਖਦਾ ਹੈ। ਅਮਿਤਾਭ ਬੱਚਨ ਦੀ ਸੰਘਰਸ਼ ਦੀ ਕਹਾਣੀ ਜਿੰਨੀ ਹੈਰਾਨੀਜਨਕ ਹੈ ਓਨੀ ਹੀ ਰੋਮਾਂਚਕ ਵੀ ਹੈ। ਅਮਿਤਾਭ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿਚ ਰਾਜ ਕਰ ਰਹੇ ਹਨ।PunjabKesariਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਹੋਇਆ ਸੀ। ਉਹ ਪ੍ਰਸਿੱਧ ਕਵੀ ਡਾ. ਹਰੀਵੰਸ਼ ਰਾਏ ਬੱਚਨ ਦੇ ਬੇਟੇ ਹਨ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਤੇਜੀ ਬੱਚਨ ਸੀ, ਜਿਨ੍ਹਾਂ ਨੂੰ ਥਿਏਟਰ ਵਿਚ ਗਹਿਰੀ ਰੂਚੀ ਸੀ। ਸਾਲ 2003 ਵਿਚ ਅਮਿਤਾਭ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਅਤੇ ਸਾਲ 2007 ਵਿਚ ਉਨ੍ਹਾਂ ਦੀ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।PunjabKesariਅਮਿਤਾਭ ਬੱਚਨ ਨੂੰ ਸਰਵ ਉੱਤਮ ਅਦਾਕਾਰ ਲਈ 4 ਰਾਸ਼‍ਟਰੀ ਪੁਰਸ‍ਕਾਰ ਮਿਲ ਚੁੱਕੇ ਹਨ। ਉਨ੍ਹਾਂ ਨੇ ਕਈ ਅੰਤਰ ਰਾਸ਼‍ਟਰੀ ਮੰਚਾਂ ਉੱਤੇ ਵੀ ਪੁਰਸ‍ਕਾਰ ਜਿੱਤੇ ਹਨ। ਉਨ੍ਹਾਂ ਨੂੰ 15 ਫ਼ਿਲ‍ਮ ਫੇਅਰ ਅਵਾਰਡ ਮਿਲੇ ਹਨ ਅਤੇ 41 ਵਾਰ ਨੌਮੀਨੈਟ ਵੀ ਹੋਏ ਹਨ। ਉਨ੍ਹਾਂ ਨੇ ਸਾਲ 1954 ਵਿਚ ਪਦਮਸ਼੍ਰੀ, ਸਾਲ 2001 ਵਿਚ ਪਦਮ ਭੂਸ਼ਣ ਅਤੇ ਸਾਲ 2015 ਵਿਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।PunjabKesariਅਮਿਤਾਭ ਬੱਚਨ ਫ਼ਿਲਮਾਂ ਦੇ ਨਾਲ-ਨਾਲ ਟੀ. ਵੀ. ਇੰਡਸਟਰੀ ਵਿਚ ਸਰਗਰਮ ਹਨ। ਅਮਿਤਾਭ ਬੱਚਨ ਨੂੰ ਅੱਜ ਵੀ ਦਰਸ਼ਕ ਪਰਦੇ 'ਤੇ ਉਂਝ ਹੀ ਵੇਖਣਾ ਪਸੰਦ ਕਰਦੇ ਹਨ। ਜਿਵੇਂ ਪਹਿਲਾਂ ਕਰਦੇ ਸਨ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਜਿੰਨੇ ਚੰਗੇ ਅਦਾਕਾਰ ਹਨ, ਉਸ ਤੋਂ ਕਿਤੇ ਚੰਗੇ ਵਿਅਕਤੀ ਵੀ ਹਨ ਪਰ ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਥੇ ਪਹੁੰਚਣਾ ਸੋਖਾ ਨਹੀਂ ਹੈ।PunjabKesariਅੱਜ ਉਨ੍ਹਾਂ ਕਈ ਔਕੜਾਂ ਨੂੰ ਪਾਰ ਕਰਦੇ ਹੋਏ ਫ਼ਿਲਮੀ ਕਰੀਅਰ ਅਤੇ ਇੱਜਤ ਕਮਾਉਣ ਦੇ ਨਾਲ ਨਾਲ ਕੋਲ ਕਰੋੜਾਂ ਦੀ ਜਾਇਦਾਦ ਵੀ ਬਣਾਈ ਹੈ। ਪਰ ਅਮਿਤਾਭ ਦੀ ਪਹਿਲੀ ਤਨਖਾਹ ਕਿੰਨੀ ਸੀ, ਇਹ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ। ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਜਦੋਂ ਕੋਲਕਾਤਾ 'ਚ ਨੌਕਰੀ ਕੀਤੀ ਸੀ ਤਾਂ ਪਹਿਲੀ ਤਨਖਾਹ 500 ਰੁਪਏ ਮਿਲੀ ਸੀ। ਜੇਕਰ ਗੱਲ ਕਰੀਏ ਕੁਝ ਸਾਲ ਪਹਿਲਾਂ ਦੀ ਯਾਨੀ ਕਿ ਸਾਲ 2015 ਦੀ ਤਾਂ ਫੋਰਬਸ ਨੇ ਦੱਸਿਆ ਸੀ ਕਿ ਉਨ੍ਹਾਂ ਦੀ 33.5 ਮਿਲੀਅਨ ਡਾਲਰ ਦੀ ਜਾਇਦਾਦ ਹੈ। ਜੋ ਕਿ ਹੁਣ ਉਸ ਤੋਂ ਵੀ ਦੁਗਣੀ ਹੋ ਗਈ ਹੈ।PunjabKesariਅਮਿਤਾਭ ਬੱਚਨ ਜਿੰਨਾ ਸਾਡੇ ਜੀਵਨ ਜਿਉਂਦੇ ਹਨ ਉਨ੍ਹਾਂ ਹੀ ਉਹ ਕੁਜ ਖਾਸ ਚੀਜ਼ਾਂ ਦੀ ਸ਼ਕੀਨ ਵੀ ਹਨ। ਦੱਸਣਯੋਗ ਹੈ ਕਿ ਅਮਿਤਾਭ ਬੱਚਨ12 ਗੱਡੀਆਂ ਦੇ ਮਾਲਕ ਹਨ, ਜਿਨ੍ਹਾਂ 'ਚ ਕਈ ਲਗਜ਼ਰੀ ਕਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਮਿਤਾਭ ਬੱਚਨ ਕੋਲ ਟਾਟਾ ਨੈਨੋ ਕਾਰ ਤੇ ਇਕ ਟਰੈਕਟਰ ਵੀ ਹੈ।PunjabKesariਉਂਝ ਫ਼ਿਲਮ ਲਈ ਮਿਲੀ ਪਹਿਲੀ ਤਨਖਾਹ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ ਕੇ. ਏ. ਅੱਬਾਸ ਦੀ 'ਸਾਤ ਹਿੰਦੁਸਤਾਨੀ' ਸੀ। ਇਸ ਫ਼ਿਲਮ ਲਈ ਅਮਿਤਾਭ ਬੱਚਨ ਨੂੰ 5 ਹਜ਼ਾਰ ਰੁਪਏ 'ਚ ਸਾਈਨ ਕੀਤਾ ਗਿਆ ਸੀ। ਹਾਲਾਂਕਿ ਫ਼ਿਲਮ ਬਾਕਸ ਆਫਿਸ 'ਤੇ ਕੁਝ ਖ਼ਾਸ ਕਮਾਲ ਨਾ ਦਿਖਾ ਸਕੀ ਪਰ ਇਸ ਫ਼ਿਲਮ ਲਈ ਅਮਿਤਾਭ ਬੱਚਨ ਨੂੰ ਐਵਾਰਡ ਮਿਲਿਆ ਸੀ।PunjabKesariਅਮਿਤਾਭ ਬੱਚਨ ਨੇ 'ਕੌਨ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਸਾਫ਼ ਕਰ ਦਿੱਤਾ ਸੀ ਕਿ ਜਦੋਂ ਉਨ੍ਹਾਂ ਦੀ ਮੌਤ ਹੋਵੇਗੀ ਤਾਂ ਉਨ੍ਹਾਂ ਦੀ ਸਾਰੀ ਜਾਇਦਾਦ ਬੇਟੇ ਤੇ ਬੇਟੀ 'ਚ ਬਰਾਬਰ ਵੰਡੀ ਜਾਵੇਗੀ। ਮੇਰੀ ਧੀ ਨੂੰ ਵੀ ਆਪਣੇ ਪਿਤਾ ਦੀ ਜਾਇਦਾਦ 'ਤੇ ਪੂਰਾ ਹੱਕ ਹੈ। ਇਸ ਲਈ ਮੈਂ ਆਪਣੀ ਜਾਇਦਾਦ ਦੋਵਾਂ 'ਚ ਬਰਾਬਰ ਦੀ ਵੰਡਣੀ ਚਾਹੁੰਦਾ ਹਾਂ। ਅਮਿਤਾਭ ਬੱਚਨ ਦੇ ਦੋ ਬੱਚੇ ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਹਨ। PunjabKesari


Top News view more...

Latest News view more...