Sat, Apr 27, 2024
Whatsapp

ਅਮਿਤਾਭ ਬੱਚਨ ਨੇ ਸਾਊਥ ਸੁਪਰਸਟਾਰ ਪ੍ਰਭਾਸ ਦੀ ਕੀਤੀ ਤਾਰੀਫ, 'ਪ੍ਰੋਜੈਕਟ ਕੇ' 'ਚ ਇਕੱਠੇ ਕੰਮ ਕਰਦੇ ਆਉਣਗੇ ਨਜ਼ਰ

Written by  Manu Gill -- February 19th 2022 04:43 PM -- Updated: February 19th 2022 05:09 PM
ਅਮਿਤਾਭ ਬੱਚਨ ਨੇ ਸਾਊਥ ਸੁਪਰਸਟਾਰ ਪ੍ਰਭਾਸ ਦੀ ਕੀਤੀ ਤਾਰੀਫ, 'ਪ੍ਰੋਜੈਕਟ ਕੇ' 'ਚ ਇਕੱਠੇ ਕੰਮ ਕਰਦੇ ਆਉਣਗੇ ਨਜ਼ਰ

ਅਮਿਤਾਭ ਬੱਚਨ ਨੇ ਸਾਊਥ ਸੁਪਰਸਟਾਰ ਪ੍ਰਭਾਸ ਦੀ ਕੀਤੀ ਤਾਰੀਫ, 'ਪ੍ਰੋਜੈਕਟ ਕੇ' 'ਚ ਇਕੱਠੇ ਕੰਮ ਕਰਦੇ ਆਉਣਗੇ ਨਜ਼ਰ

ਮੁੰਬਈ : ਬਾਲੀਵੁੱਡ ਦੇ ਬਿੱਗ ਬੀ (Bigg B) ਜੋ  ਲੰਬੇ ਸਮੇਂ ਤੋਂ  ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ 'ਤੇ Rebel star ਜੋ ਲਗਤਾਰ ਹਿੱਟ ਫ਼ਿਲਮਾਂਦੇ ਰਹੇ ਹਨ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਹੈ | ਦੱਸ ਦੇਈਏ ਕਿ  ਅਮਿਤਾਭ ਬੱਚਨ (Amitabh Bachchan) ਇਨ੍ਹੀਂ ਦਿਨੀਂ 'ਬਾਹੂਬਲੀ' (Bahubali )  ਸੁਪਰਸਟਾਰ ਪ੍ਰਭਾਸ (Prabhas) ਨਾਲ ਇਕ ਪ੍ਰੋਜੈਕਟ 'ਚ ਕਾਫੀ ਰੁੱਝੇ ਹੋਏ ਹਨ। ਇਸ ਲਈ ਬਿੱਗ ਬੀ  (Bigg B) ਨੇ ਇੱਕ ਟਵੀਟ ਕੀਤਾ ਜੋ ਸਾਊਥ ਐਕਟਰ ਪ੍ਰਭਾਸ (Prabhas) ਲਈ ਸੀ। ਅਮਿਤਾਭ ਬੱਚਨ ਨੇ ਆਪਣੀ ਪੋਸਟ ਵਿੱਚ (Amitabh Bachchan) ਨੇ ਪ੍ਰਭਾਸ (Prabhas) ਦੀ ਖੂਬ ਤਾਰੀਫ ਕੀਤੀ ਹੈ।
ਪ੍ਰੋਜੈਕਟ-ਕੇ-
ਦਰਅਸਲ, ਅਮਿਤਾਭ ਬੱਚਨ  (Amitabh Bachchan)  ਪ੍ਰਭਾਸ (Prabhas) ਨਾਲ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਪ੍ਰਭਾਸ ਨਾਲ ਕੰਮ ਕਰਨ ਦਾ ਅਨੁਭਵ ਉਹਨਾਂ ਨੇ ਇੱਕ ਟਵੀਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ।ਅਮਿਤਾਭ ਬੱਚਨ  (Amitabh Bachchan) ਨੇ ਕਿਹਾ – ‘ਪਹਿਲਾ ਦਿਨ, ਪਹਿਲਾ ਸ਼ੂਟ.. ਪਹਿਲੀ ਵਾਰ ਬਾਹੂਬਲੀ ਪ੍ਰਭਾਸ (Prabhas) ਦੇ ਨਾਲ ਅਤੇ ਉਸ ਦੇ ਨਾਲ ਰਹਿਣਾ ਸਨਮਾਨ ਦੀ ਗੱਲ ਹੈ।'
ਜਦੋਂ ਅਮਿਤਾਭ ਬੱਚਨ  (Amitabh Bachchan) ਨੇ ਪ੍ਰਭਾਸ (Prabhas)  ਲਈ ਇਹ ਟਵੀਟ ਕੀਤਾ ਤਾਂ ਪ੍ਰਸ਼ੰਸਕ ਇਸ ਪੋਸਟ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹੋਏ। ਅਜਿਹੇ 'ਚ ਪ੍ਰਸ਼ੰਸਕਾਂ ਨੇ ਅਮਿਤਾਭ ਬੱਚਨ ਦੀ ਮਹਾਨਤਾ ਦੀ ਤਾਰੀਫ ਕੀਤੀ ਕਿ ਬਾਲੀਵੁੱਡ ਦੇ ਮੇਗਾਸਟਾਰ ਕਿੰਨੇ ਨਿਮਰ ਹਨ। ਜਦੋਂ ਪ੍ਰਭਾਸ(Prabhas)  ਨੂੰ ਪਤਾ ਲੱਗਾ ਕਿ ਅਮਿਤਾਭ ਬੱਚਨ ਨੇ ਉਨ੍ਹਾਂ ਲਈ ਟਵੀਟ ਕੀਤਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਪ੍ਰਭਾਸ ਨੇ ਵੀ ਅਮਿਤਾਭ ਬੱਚਨ ਦੀ ਪੋਸਟ ਦਾ ਜਵਾਬ ਦਿੱਤਾ।
ਪ੍ਰੋਜੈਕਟ-ਕੇ-
ਪ੍ਰਭਾਸ(Prabhas)  ਨੇ ਅਮਿਤਾਭ ਬੱਚਨ (Amitabh Bachchan) ਦੀ ਇੱਕ ਬਹੁਤ ਹੀ ਖਾਸ ਅਤੇ ਬਹੁਤ ਪੁਰਾਣੀ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਇੱਕ ਬਹੁਤ ਹੀ ਦਿਲਚਸਪ ਕੈਪਸ਼ਨ ਲਿਖਿਆ ਹੈ। ਪ੍ਰਭਾਸ ਨੇ ਅਮਿਤਾਭ ਬੱਚਨ ਲਈ ਕਿਹਾ- 'ਇਹ ਮੇਰੇ ਲਈ ਇਕ ਸੁਪਨਾ ਸੀ ਜੋ ਪੂਰਾ ਹੋਣ ਵਾਲਾ ਹੈ। ਮਹਾਨ ਅਮਿਤਾਭ ਬੱਚਨ ਸਰ ਨਾਲ ਅੱਜ #ProjectK ਦਾ ਪਹਿਲਾ ਸ਼ਾਟ ਪੂਰਾ ਕੀਤਾ!'
ਦੱਸ ਦੇਈਏ ਕਿ ਪ੍ਰਭਾਸ ਅਤੇ ਅਮਿਤਾਭ ਬੱਚਨ ਪਹਿਲੀ ਵਾਰ ਕਿਸੇ ਪ੍ਰੋਜੈਕਟ ਵਿੱਚ ਇਕੱਠੇ ਕੰਮ ਕਰ ਰਹੇ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ। ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿ ਦੋਵੇਂ ਦਿੱਗਜ ਜਲਦ ਹੀ ਇਕ ਫਰੇਮ 'ਚ ਇਕੱਠੇ ਨਜ਼ਰ ਆਉਣਗੇ।
ਪ੍ਰੋਜੈਕਟ-ਕੇ-
ਇਸ ਦੇ ਨਾਲ ਹੀ ਦੱਸ ਦੇਈਏ ਕਿ ਜਲਦ ਹੀ ਅਮਿਤਾਭ ਬੱਚਨ ਵੀ ਫਿਲਮ 'ਝੂੰਡ' 'ਚ ਨਜ਼ਰ ਆਉਣਗੇ। ਜਦੋਂ ਤੋਂ ਅਮਿਤਾਭ ਬੱਚਨ ਦੀ ਫਿਲਮ ਝੂੰਡ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਇਹ ਫਿਲਮ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਟੀਜ਼ਰ 'ਚ ਬਿੱਗ ਬੀ ਕੁਝ ਨੌਜਵਾਨਾਂ ਦੇ ਨਾਲ ਝੁੰਡ 'ਚ ਆਉਂਦੇ ਨਜ਼ਰ ਆ ਰਹੇ ਹਨ। ਇਕੱਠੇ ਇਹ ਗੈਂਗ ਵੱਖ-ਵੱਖ ਚੀਜ਼ਾਂ ਰਾਹੀਂ ਮਿਊਜ਼ਿਕ ਬਣਾਉਂਦੇ ਦੇਖੇ ਗਏ। ਅਮਿਤਾਭ ਦੀ ਇਹ ਫਿਲਮ 4 ਮਾਰਚ 2022 ਨੂੰ ਰਿਲੀਜ਼ ਹੋਵੇਗੀ।
-PTC News

Top News view more...

Latest News view more...