ਮੁਕਤਸਰ ਚ ਔਰਤ ਨੇ 5 ਸਾਲਾ ਬੇਟੇ ਸਮੇਤ ਸਰਹਿੰਦ ਨਹਿਰ ਚ ਮਾਰੀ ਛਾਲ

By  Jasmeet Singh December 5th 2022 03:19 PM -- Updated: December 5th 2022 03:27 PM

ਮੁਕਤਸਰ, 5 ਦਸੰਬਰ: ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਸਰਹਿੰਦ ਫੀਡਰ ਵਿੱਚ ਇੱਕ ਔਰਤ ਵੱਲੋਂ ਆਪਣੇ ਬੱਚੇ ਸਮੇਤ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ-ਬਠਿੰਡਾ ਰੋਡ 'ਤੇ ਪਿੰਡ ਭੁੱਲਰ ਨੇੜਿਓਂ ਲੰਘਦੇ ਸਰਹਿੰਦ ਫੀਡਰ 'ਚ ਇੱਕ ਔਰਤ ਨੇ ਆਪਣੇ 5 ਸਾਲਾ ਬੱਚੇ ਸਮੇਤ ਛਾਲ ਮਾਰ ਦਿੱਤੀ। 

ਇਸ ਦੌਰਾਨ ਉੱਥੋਂ ਲੰਘ ਰਹੇ ਪਿੰਡ ਭੁੱਲਰ ਦੇ ਦੋ ਰਾਹਗੀਰ ਵਸਨੀਕ ਵੀ ਉਨ੍ਹਾਂ ਨੂੰ ਬਚਾਉਣ ਲਈ ਨਹਿਰ ਵਿੱਚ ਉਤਰ ਗਏ। ਇੱਕ ਰਾਹਗੀਰ ਨੇ ਤਾਂ ਬੱਚੇ ਨੂੰ ਨਹਿਰ 'ਚੋਂ ਬਾਹਰ ਸੁਰੱਖਿਅਤ ਕੱਢ ਲਿਆ ਪਰ ਔਰਤ ਨੂੰ ਬਚਾਉਣ ਲਈ ਨਹਿਰ 'ਚ ਵੜਨ ਵਾਲਾ ਇੱਕ ਹੋਰ ਰਾਹਗੀਰ ਪਾਣੀ ਦੇ ਤੇਜ਼ ਬਹਾਅ ਦੇ ਨਾਲ ਹੀ ਡੁੱਬ ਗਿਆ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: 21 ਸਾਲਾਂ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਔਰਤ ਦੀ ਪਛਾਣ ਹਰਜਿੰਦਰ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ ਜਦਕਿ ਬਚਾਅ ਲਈ ਆਏ ਰਾਹਗੀਰ ਦੀ ਪਛਾਣ ਗੁਰਦੀਪ ਸਿੰਘ ਵਾਸੀ ਪਿੰਡ ਭੁੱਲਰ ਵਜੋਂ ਹੋਈ ਹੈ। 

ਮੌਕੇ 'ਤੇ ਪਹੁੰਚੀ ਥਾਣਾ ਸਦਰ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post