ਹਰਿਆਣਾ 'ਚ ਗੁਟਖਾ-ਪਾਨ ਮਸਾਲਾ 'ਤੇ ਪਾਬੰਦੀ, ਸਰਕਾਰ ਨੇ ਇੰਨੇ ਸਾਲ ਲਈ ਲਗਾਈ ਪਾਬੰਦੀ
Gutkha Ban in Haryana: ਹਰਿਆਣਾ ਵਿਧਾਨ ਸਭਾ ਚੋਣਾਂ 2024 ਦੇ ਵਿਚਕਾਰ ਰਾਜ ਵਿੱਚ ਗੁਟਖਾ ਅਤੇ ਪਾਨ ਮਸਾਲਾ ਦੀ ਵਿਕਰੀ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ।
ਸੂਬੇ 'ਚ ਗੁਟਖਾ ਅਤੇ ਪਾਨ ਮਸਾਲਾ ਦੀ ਵਿਕਰੀ 'ਤੇ ਇਕ ਸਾਲ ਹੋਰ ਪਾਬੰਦੀ ਰਹੇਗੀ। ਇੰਨਾ ਹੀ ਨਹੀਂ ਇਨ੍ਹਾਂ ਦੇ ਸਟੋਰੇਜ, ਨਿਰਮਾਣ ਅਤੇ ਵਰਤੋਂ 'ਤੇ ਵੀ ਪਾਬੰਦੀ ਹੋਵੇਗੀ।
ਇਸ ਸਬੰਧੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ, ਸਿਵਲ ਸਰਜਨਾਂ ਅਤੇ ਫੂਡ ਸੇਫਟੀ ਅਫ਼ਸਰਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਪਹਿਲਾਂ ਪਿਛਲੇ ਸਾਲ 7 ਸਤੰਬਰ ਨੂੰ ਸੂਬੇ ਵਿੱਚ ਤੰਬਾਕੂ ਅਤੇ ਨਿਕੋਟੀਨ (ਗੁਟਖਾ, ਪਾਨ ਮਸਾਲਾ) ਦੇ ਉਤਪਾਦਨ, ਵਿਕਰੀ, ਭੰਡਾਰਨ ਅਤੇ ਵਰਤੋਂ 'ਤੇ ਇੱਕ ਸਾਲ ਲਈ ਪਾਬੰਦੀ ਲਗਾਈ ਗਈ ਸੀ।
ਜੇਕਰ ਸੂਬੇ ਵਿੱਚ ਕਿਤੇ ਵੀ ਗੁਟਖਾ ਅਤੇ ਪਾਨ ਮਸਾਲਾ ਵਿਕਦਾ ਪਾਇਆ ਗਿਆ ਤਾਂ ਵਿਕਰੇਤਾ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਤਹਿਤ ਕਾਰਵਾਈ ਕੀਤੀ ਜਾਵੇਗੀ।
- PTC NEWS