ਪੰਜਾਬ ਖਿਲਾਫ ਮੈਚ ਤੋਂ ਠੀਕ ਪਹਿਲਾਂ ਦਿੱਲੀ ਦੇ ਇੱਕ ਹੋਰ ਖਿਡਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ

By  Jasmeet Singh April 20th 2022 05:56 PM -- Updated: April 20th 2022 07:04 PM

ਨਵੀਂ ਦਿੱਲੀ, 20 ਅਪ੍ਰੈਲ 2022: IPL 2022 'ਤੇ ਕੋਰੋਨਾ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਦਿੱਲੀ ਦੀ ਟੀਮ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਪੰਜ ਤੋਂ ਵੱਧ ਕੇ ਛੇ ਹੋ ਗਈ ਹੈ। ਟੀਮ ਦੇ ਫਿਜ਼ੀਓ ਪੈਟਰਿਕ ਫਰਹਾਰਟ ਨੂੰ ਪਹਿਲੀ ਵਾਰ 15 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ।

ਇਸ ਤੋਂ ਬਾਅਦ 16 ਅਪ੍ਰੈਲ ਨੂੰ ਦਿੱਲੀ ਦੇ ਸਪੋਰਟਸ ਮਸਾਜ ਥੈਰੇਪਿਸਟ ਚੇਤਨ ਕੁਮਾਰ ਵੀ ਸੰਕਰਮਿਤ ਪਾਏ ਗਏ ਸਨ। 18 ਅਪ੍ਰੈਲ ਨੂੰ ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਸਮੇਤ ਤਿੰਨ ਹੋਰ ਲੋਕ ਸੰਕਰਮਿਤ ਪਾਏ ਗਏ ਸਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਟੀਮ ਦੇ ਡਾਕਟਰ ਅਭਿਜੀਤ ਸਾਲਵੀ, ਸੋਸ਼ਲ ਮੀਡੀਆ ਕੰਟੈਂਟ ਟੀਮ ਦੇ ਮੈਂਬਰ ਆਕਾਸ਼ ਮਾਨੇ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।

ਇਹ ਵੀ ਪੜ੍ਹੋ: ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾ

ਦਿੱਲੀ ਕੈਪੀਟਲਸ ਬਨਾਮ ਪੰਜਾਬ ਕਿੰਗਜ਼ ਦਾ ਮੈਚ ਅੱਜ ਸ਼ਾਮ 7.30 ਵਜੇ ਤੋਂ ਖੇਡਿਆ ਜਾਣਾ ਹੈ। ਮੈਚ ਤੋਂ ਠੀਕ ਪਹਿਲਾਂ ਦਿੱਲੀ ਦਾ ਇੱਕ ਹੋਰ ਖਿਡਾਰੀ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਇਸਤੋਂ ਪਹਿਲਾਂ ਇੱਕ ਵਿਦੇਸ਼ੀ ਖਿਡਾਰੀ ਨੂੰ ਬੁੱਧਵਾਰ ਦੀ ਮੀਡੀਆ ਰਿਪੋਰਟਾਂ 'ਚ ਕੋਰੋਨਾ ਪਾਜ਼ੀਟਿਵ ਦੱਸਿਆ ਗਿਆ।

16 ਅਪ੍ਰੈਲ ਤੋਂ ਦਿੱਲੀ ਟੀਮ ਦੇ ਸਾਰੇ ਖਿਡਾਰੀਆਂ ਅਤੇ ਸਟਾਫ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਸਾਰਿਆਂ ਦੀ RT-PCR ਟੈਸਟਿੰਗ ਕੀਤੀ ਜਾ ਰਹੀ ਹੈ। 19 ਅਪ੍ਰੈਲ ਨੂੰ ਹੋਈ ਚੌਥੇ ਰਾਊਂਡ ਦੀ ਜਾਂਚ 'ਚ ਬਾਕੀ ਖਿਡਾਰੀਆਂ ਅਤੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਅੱਜ ਇਕ ਹੋਰ ਖਿਡਾਰੀ ਦੇ ਸਕਾਰਾਤਮਕ ਆਉਣ ਕਾਰਨ ਇਸ ਤੋਂ ਪਹਿਲਾਂ ਦਿੱਲੀ ਬਨਾਮ ਪੰਜਾਬ ਮੈਚ 'ਤੇ ਸਸਪੈਂਸ ਜਾਰੀ ਹੈ।

ਇਹ ਵੀ ਪੜ੍ਹੋ: Cristiano Ronaldo ਦੇ ਨਵਜੰਮੇ ਲੜਕੇ ਦੀ ਹੋਈ ਮੌਤ

ਮੰਗਲਵਾਰ ਨੂੰ ਹੀ ਬੀਸੀਸੀਆਈ ਨੇ ਮੈਚ ਨੂੰ ਪੁਣੇ ਤੋਂ ਮੁੰਬਈ ਸ਼ਿਫਟ ਕਰ ਦਿੱਤਾ ਸੀ। ਪਹਿਲਾਂ ਦਿੱਲੀ ਬਨਾਮ ਪੰਜਾਬ ਦਾ ਮੈਚ ਪੁਣੇ 'ਚ ਹੋਣਾ ਸੀ ਪਰ ਸਫ਼ਰ 'ਚ ਖਤਰੇ ਨੂੰ ਦੇਖਦੇ ਹੋਏ ਬੋਰਡ ਨੇ ਮੈਚ ਮੁੰਬਈ 'ਚ ਹੀ ਕਰਵਾਉਣ ਦਾ ਫੈਸਲਾ ਕੀਤਾ।

-PTC News

Related Post