Sun, Dec 14, 2025
Whatsapp

ਕਿਸਾਨਾਂ ਦੀ ਹੋਵੇਗੀ ਮਹਾਪੰਚਾਇਤ ! ਐਤਵਾਰ ਨੂੰ 73 ਟਰੇਨਾਂ ਹੋਈਆਂ ਰੱਦ, 62 ਦੇ ਬਦਲੇ ਰੂਟ

ਪੰਜਾਬ ਦੇ ਪਟਿਆਲਾ ਦੇ ਸ਼ੰਭੂ ਵਿਖੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਪੰਜਵੇਂ ਦਿਨ 'ਚ ਦਾਖਲ ਹੋ ਗਿਆ।

Reported by:  PTC News Desk  Edited by:  Amritpal Singh -- April 22nd 2024 09:01 AM
ਕਿਸਾਨਾਂ ਦੀ ਹੋਵੇਗੀ ਮਹਾਪੰਚਾਇਤ ! ਐਤਵਾਰ ਨੂੰ 73 ਟਰੇਨਾਂ ਹੋਈਆਂ ਰੱਦ, 62 ਦੇ ਬਦਲੇ ਰੂਟ

ਕਿਸਾਨਾਂ ਦੀ ਹੋਵੇਗੀ ਮਹਾਪੰਚਾਇਤ ! ਐਤਵਾਰ ਨੂੰ 73 ਟਰੇਨਾਂ ਹੋਈਆਂ ਰੱਦ, 62 ਦੇ ਬਦਲੇ ਰੂਟ

ਪੰਜਾਬ ਦੇ ਪਟਿਆਲਾ ਦੇ ਸ਼ੰਭੂ ਵਿਖੇ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਐਤਵਾਰ ਨੂੰ ਪੰਜਵੇਂ ਦਿਨ 'ਚ ਦਾਖਲ ਹੋ ਗਿਆ। ਅੰਦੋਲਨ ਕਾਰਨ ਐਤਵਾਰ ਨੂੰ 73 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ 62 ਟਰੇਨਾਂ ਦੇ ਰੂਟ ਬਦਲੇ ਗਏ, ਕਿਸਾਨ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਕ੍ਰਾਂਤੀਕਾਰੀ ਪੰਜਾਬ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਅਗਲਾ ਮੋਰਚਾ ਜੀਂਦ ਦੇ ਖਟਕੜ ਸਥਿਤ ਮੁੱਖ ਟੋਲ ਪਲਾਜ਼ਾ ’ਤੇ ਲਾਇਆ ਜਾ ਰਿਹਾ ਹੈ। ਇਸ ਦੇ ਲਈ ਜੱਥੇਬੰਦੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਖਟਕੜ ਟੋਲ ਪਲਾਜ਼ਾ 'ਤੇ 13 ਮਹੀਨਿਆਂ ਤੋਂ ਹੜਤਾਲ ਚੱਲ ਰਹੀ ਸੀ।


ਤਿੰਨਾਂ ਕਿਸਾਨਾਂ ਦੀ ਰਿਹਾਈ ਤੱਕ ਅੰਦੋਲਨ ਜਾਰੀ ਰਹੇਗਾ। ਇਸ ਦੇ ਨਾਲ ਹੀ ਸ਼ੰਭੂ 'ਚ ਕਿਸਾਨਾਂ ਦੇ ਵਿਰੋਧ ਕਾਰਨ ਐਤਵਾਰ ਨੂੰ 73 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅੰਦੋਲਨ ਕਾਰਨ ਦਿੱਲੀ, ਉੱਤਰ ਪ੍ਰਦੇਸ਼, ਜੰਮੂ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੀਆਂ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਨੇ 17 ਅਪਰੈਲ ਨੂੰ ਸ਼ੰਭੂ ਵਿੱਚ ਪੁਲਿਸ ਨਾਲ ਝੜਪ ਮਗਰੋਂ ਰੇਲਵੇ ਟਰੈਕ ਜਾਮ ਕਰ ਦਿੱਤਾ ਸੀ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੇਸ਼ ਵਿੱਚ ਪਿਛਲੇ ਸਾਲਾਂ ਦੌਰਾਨ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ। ਖਾਸ ਕਰਕੇ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਵਿਦੇਸ਼ ਜਾਣਾ ਪੈ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ 'ਤੇ ਖੇਤੀ ਸੈਕਟਰ 'ਤੇ ਕਾਰਪੋਰੇਟ ਕਬਜ਼ਾ ਕਰਨ ਦੇ ਦੋਸ਼ਾਂ ਵਿਰੁੱਧ ਆਵਾਜ਼ ਬੁਲੰਦ ਕਰਨ।

ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੀ ਸੱਚਖੰਡ ਐਕਸਪ੍ਰੈਸ 12715 ਦੇ ਅੱਪ-ਡਾਊਨ ਰੂਟ ਵਿੱਚ ਬਦਲਾਅ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਅੰਬਾਲਾ ਪਹੁੰਚਣ ਵਿੱਚ ਉਨ੍ਹਾਂ ਨੂੰ ਕਈ ਘੰਟੇ ਲੱਗ ਗਏ, ਕਿਉਂਕਿ ਰੇਲਵੇ ਪਿਛਲੇ ਤਿੰਨ ਦਿਨਾਂ ਤੋਂ ਅੰਬਾਲਾ ਕੈਂਟ ਸਟੇਸ਼ਨ ’ਤੇ ਸੱਚਖੰਡ ਐਕਸਪ੍ਰੈਸ ਨੂੰ ਰੱਦ ਕਰ ਰਿਹਾ ਸੀ, ਪਰ ਐਤਵਾਰ ਨੂੰ ਨਾਂਦੇੜ ਤੋਂ ਆ ਰਹੀ ਸੱਚਖੰਡ ਐਕਸਪ੍ਰੈਸ ਨੂੰ ਅੰਬਾਲਾ ਕੈਂਟ ’ਤੇ ਰੱਦ ਕਰਨ ਦੀ ਬਜਾਏ ਇਸ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ।

ਅੰਬਾਲਾ-ਚੰਡੀਗੜ੍ਹ ਰੇਲਵੇ ਸੈਕਸ਼ਨ 'ਤੇ ਵਧਿਆ ਪ੍ਰੈਸ਼ਰ ਅੰਬਾਲਾ-ਲੁਧਿਆਣਾ ਮੁੱਖ ਰੇਲਵੇ ਸੈਕਸ਼ਨ ਦੇ ਬੰਦ ਹੋਣ ਕਾਰਨ ਅੰਬਾਲਾ-ਚੰਡੀਗੜ੍ਹ ਰੇਲਵੇ ਸੈਕਸ਼ਨ 'ਤੇ ਪੂਰਾ ਦਬਾਅ ਪੈ ਰਿਹਾ ਹੈ। ਇਸ ਕਾਰਨ ਰੇਲ ਗੱਡੀਆਂ ਦੋ ਤੋਂ ਚਾਰ ਘੰਟੇ ਦੀ ਦੇਰੀ ਨਾਲ ਸਟੇਸ਼ਨ ’ਤੇ ਪੁੱਜ ਰਹੀਆਂ ਹਨ। 

- PTC NEWS

Top News view more...

Latest News view more...

PTC NETWORK
PTC NETWORK