Faridabad : ਲਿਫ਼ਟ ਦੇਣ ਬਹਾਨੇ ਕੁੜੀ ਨਾਲ ਚਲਦੀ ਕਾਰ ਚ ਸਮੂਹਿਕ ਬਲਾਤਕਾਰ, ਫਿਰ ਸੜਕ ਤੇ ਸੁੱਟਿਆ
Faridabad News : ਮੁਲਜ਼ਮਾਂ ਨੇ ਕੁੜੀ ਨੂੰ ਦੋ ਘੰਟੇ ਤੱਕ ਕਾਰ ਵਿੱਚ ਘੁੰਮਾਇਆ ਤੇ ਸਵੇਰੇ 3:00 ਵਜੇ ਐਸਜੀਐਮ ਨਗਰ ਨੇੜੇ ਉਸਨੂੰ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਭੱਜ ਗਏ। ਔਰਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Faridabad News : ਫਰੀਦਾਬਾਦ-ਗੁਰੂਗ੍ਰਾਮ ਸੜਕ 'ਤੇ ਇੱਕ ਔਰਤ ਨੂੰ ਕਾਰ ਵਿੱਚ ਲਿਫਟ ਦੇ ਕੇ ਸਵਾਰੀ ਲਈ ਲਿਜਾਣ ਤੋਂ ਬਾਅਦ ਸਮੂਹਿਕ ਬਲਾਤਕਾਰ ਦਾ ਮਾਮਲਾ (Saxually Assaulted Case) ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਕੁੜੀ ਨੂੰ ਦੋ ਘੰਟੇ ਤੱਕ ਕਾਰ ਵਿੱਚ ਘੁੰਮਾਇਆ ਤੇ ਸਵੇਰੇ 3:00 ਵਜੇ ਐਸਜੀਐਮ ਨਗਰ ਨੇੜੇ ਉਸਨੂੰ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਭੱਜ ਗਏ। ਔਰਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਬੁਲਾਰੇ ਯਸ਼ਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਭੈਣ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਨੂੰ ਰਾਤ 8:30 ਵਜੇ ਉਸਦੀ ਭੈਣ ਦਾ ਫੋਨ ਆਇਆ, ਜਿਸ ਵਿੱਚ ਪੀੜਤਾ ਨੇ ਕਿਹਾ ਕਿ ਉਸ ਦੀ ਆਪਣੀ ਮਾਂ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਹੈ ਅਤੇ ਉਹ ਆਪਣੀ ਸਹੇਲੀ ਦੇ ਘਰ ਜਾ ਰਹੀ ਹੈ। ਉਸ ਨੇ ਕਿਹਾ ਕਿ ਸੀ ਕਿ ਉਹ ਆਪਣੇ ਸਹੇਲੀ ਦੇ ਘਰੋਂ 3 ਘੰਟੇ ਵਿੱਚ ਵਾਪਸ ਆ ਜਾਵੇਗੀ।
ਪੀੜਤਾ ਦੀ ਭੈਣ ਦੇ ਅਨੁਸਾਰ, ਰਾਤ ਲਗਭਗ 12:00 ਵਜੇ, ਪੀੜਤਾ ਸਵਾਰੀ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ, ਇੱਕ ਈਕੋ ਵੈਨ ਪੀੜਤਾ ਕੋਲ ਰੁਕੀ, ਜਿਸ ਵਿੱਚ ਦੋ ਨੌਜਵਾਨ ਸਵਾਰ ਸਨ। ਇਲਜ਼ਾਮ ਹੈ ਕਿ ਲਿਫਟ ਦੇਣ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਵੈਨ ਨੂੰ ਗੁਰੂਗ੍ਰਾਮ ਰੋਡ ਵੱਲ ਲੈ ਗਏ। ਉਪਰੰਤ ਫਰੀਦਾਬਾਦ-ਗੁਰੂਗ੍ਰਾਮ ਰੋਡ 'ਤੇ ਹਨੂੰਮਾਨ ਮੰਦਰ ਤੋਂ ਲੰਘਣ ਤੋਂ ਬਾਅਦ, ਇੱਕ ਮੁਲਜ਼ਮ ਗੱਡੀ ਚਲਾਉਂਦਾ ਰਿਹਾ, ਜਦੋਂ ਕਿ ਦੂਜੇ ਨੇ ਕੁੜੀ ਨਾਲ ਬਲਾਤਕਾਰ ਕੀਤਾ। ਪੀੜਤਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਪਰ ਬਚ ਨਹੀਂ ਸਕੀ। ਮੁਲਜ਼ਮਾਂ ਨੇ ਫਰੀਦਾਬਾਦ-ਗੁਰੂਗ੍ਰਾਮ ਰੋਡ 'ਤੇ ਦੋ ਘੰਟੇ ਤੱਕ ਵੈਨ ਚਲਾਈ।
ਸਵੇਰੇ 3:00 ਵਜੇ ਦੋਵੇਂ ਮੁਲਜ਼ਮਾਂ ਨੇ ਪੀੜਤਾ ਨੂੰ ਚੱਲਦੀ ਵੈਨ ਤੋਂ ਸੁੱਟ ਦਿੱਤਾ ਅਤੇ ਭੱਜ ਗਏ। ਇਸ ਦੌਰਾਨ ਔਰਤ ਦੇ ਚਿਹਰੇ ਅਤੇ ਸਿਰ 'ਤੇ ਸੱਟਾਂ ਲੱਗੀਆਂ। ਡਾਕਟਰਾਂ ਨੂੰ ਉਸਦੇ ਚਿਹਰੇ 'ਤੇ ਟਾਂਕੇ ਲਾਉਣੇ ਪਏ। ਉਪਰੰਤ ਉਸੇ ਰਾਤ ਪੀੜਤਾ ਨੇ ਆਪਣੀ ਭੈਣ ਨੂੰ ਫ਼ੋਨ ਕੀਤਾ ਅਤੇ ਉਸਨੂੰ ਘਟਨਾ ਬਾਰੇ ਦੱਸਿਆ। ਭੈਣ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਉਸਨੂੰ ਇਲਾਜ ਲਈ ਫਰੀਦਾਬਾਦ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਉਸਦੀ ਹਾਲਤ ਨੂੰ ਦੇਖਦੇ ਹੋਏ, ਡਾਕਟਰ ਨੇ ਉਸਨੂੰ ਏਮਜ਼, ਦਿੱਲੀ ਰੈਫਰ ਕਰ ਦਿੱਤਾ।
ਪੁਲਿਸ ਅਧਿਕਾਰੀ ਯਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।