IAS ਪੂਜਾ ਖੇੜਕਰ ਤੇ UPSC ਦੀ ਵੱਡੀ ਕਾਰਵਾਈ, ਸਾਰੀਆਂ ਪ੍ਰੀਖਿਆਵਾਂ ਚ ਸ਼ਾਮਲ ਹੋਣ ਤੇ ਲੱਗੀ ਪਾਬੰਦੀ

UPSC ਨੇ ਵਿਵਾਦਾਂ 'ਚ ਘਿਰੀ IAS ਪੂਜਾ ਖੇੜਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ

By  Amritpal Singh July 31st 2024 03:46 PM -- Updated: July 31st 2024 03:51 PM
IAS ਪੂਜਾ ਖੇੜਕਰ ਤੇ UPSC ਦੀ ਵੱਡੀ ਕਾਰਵਾਈ, ਸਾਰੀਆਂ ਪ੍ਰੀਖਿਆਵਾਂ ਚ ਸ਼ਾਮਲ ਹੋਣ ਤੇ ਲੱਗੀ ਪਾਬੰਦੀ

Puja Khedkar: UPSC ਨੇ ਵਿਵਾਦਾਂ 'ਚ ਘਿਰੀ IAS ਪੂਜਾ ਖੇੜਕਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਹੁਣ ਉਹ ਆਈਏਐਸ ਨਹੀਂ ਰਹੇਗੀ। ਯੂਪੀਐਸਸੀ ਨੇ ਪੂਜਾ ਖੇੜਕਰ ਨੂੰ ਭਵਿੱਖ ਵਿੱਚ ਕਿਸੇ ਵੀ ਪ੍ਰੀਖਿਆ ਜਾਂ ਚੋਣ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਸੀਐਸਈ-2022 ਲਈ ਉਸ ਦੀ ਉਮੀਦਵਾਰੀ ਵੀ ਕਮਿਸ਼ਨ ਨੇ ਰੱਦ ਕਰ ਦਿੱਤੀ ਹੈ। UPSC ਨੇ ਕਿਹਾ ਕਿ ਸਾਰੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਪੂਜਾ ਖੇੜਕਰ ਨੇ CSE-2022 ਨਿਯਮਾਂ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਸੀਐਸਈ ਦੇ ਪਿਛਲੇ 15 ਸਾਲਾਂ ਦੇ ਅੰਕੜਿਆਂ ਦੀ ਸਮੀਖਿਆ ਕੀਤੀ ਜਿਸ ਵਿੱਚ 15 ਹਜ਼ਾਰ ਤੋਂ ਵੱਧ ਉਮੀਦਵਾਰ ਸ਼ਾਮਲ ਸਨ।


ਜ਼ਿਕਰਯੋਗ ਹੈ ਕਿ ਪੂਜਾ ਖੇੜਕਰ 'ਤੇ ਧੋਖਾਧੜੀ ਦਾ ਦੋਸ਼ ਹੈ। ਪੂਜਾ ਖੇੜਕਰ ਦੀ ਅੰਤਰਿਮ ਜ਼ਮਾਨਤ 'ਤੇ ਬੁੱਧਵਾਰ (31 ਜੁਲਾਈ) ਨੂੰ ਦਿੱਲੀ ਦੀ ਅਦਾਲਤ 'ਚ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ 1 ਅਗਸਤ ਨੂੰ ਆਪਣਾ ਫੈਸਲਾ ਸੁਣਾਏਗੀ।

Related Post