ਲੁਧਿਆਣਾ: ਦੁਕਾਨ ਦੀ ਕੰਧ ਤੋੜ ਲੱਖਾਂ ਰੁਪਏ ਦੀ ਚਾਂਦੀ ਚੋਰੀ

ਚੋਰਾਂ ਨੇ ਸ਼ਹਿਰ ਦੇ ਡੁਆਗੇਰੀ ਖੇਤਰ ਵਿੱਚ ਬਾਲ ਬਾਜ਼ਾਰ ਚ ਇੱਕ ਦੁਕਾਨ ਦੀ ਕੰਧ ਤੋੜ ਕੇ ਲੱਖਾਂ ਰੁਪਏ ਦੀ ਚਾਂਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

By  Jasmeet Singh March 6th 2023 01:49 PM

ਲੁਧਿਆਣਾ: ਚੋਰਾਂ ਨੇ ਸ਼ਹਿਰ ਦੇ ਡੁਆਗੇਰੀ ਖੇਤਰ ਵਿੱਚ ਬਾਲ ਬਾਜ਼ਾਰ ਚ ਇੱਕ ਦੁਕਾਨ ਦੀ ਕੰਧ ਤੋੜ ਕੇ ਲੱਖਾਂ ਰੁਪਏ ਦੀ ਚਾਂਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਨੂੰ ਅੱਜ ਸਵੇਰੇ ਚੋਰੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਆਪਣੀ ਦੁਕਾਨ ਖੋਲਣ ਆਇਆ। ਦੁਕਾਨ ਖੋਲ੍ਹਣ 'ਤੇ ਮਾਲਕ ਨੂੰ ਪਤਾ ਲੱਗਿਆ ਕਿ ਚੋਰ ਨਾਲ ਵਾਲੀ ਦੁਕਾਨ ਤੋਂ ਕੰਧ ਨੂੰ ਤੋੜ ਲੱਖਾਂ ਰੁਪਏ ਦੇ ਗਹਿਣੇ ਉਡਾ ਕੇ ਲੈ ਗਏ। ਜਿਸ ਵਿੱਚ 8 ਤੋਂ 10 ਕਿਲੋ ਚਾਂਦੀ ਅਤੇ ਡੇਢ ਲੱਖ ਰੁਪਏ ਦੀ ਨਕਦੀ ਸੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਦੁਕਾਨ ਐਤਵਾਰ ਨੂੰ ਬੰਦ ਰਹਿੰਦੀ ਹੈ। ਅੱਜ ਜਦੋਂ ਉਹ ਸਵੇਰੇ ਆਇਆ ਅਤੇ ਦੁਕਾਨ ਖੋਲ੍ਹੀ ਤਾਂ ਇਸ ਚੋਰੀ ਬਾਰੇ ਪਤਾ ਲੱਗਿਆ। ਪੀੜਤ ਦੁਕਾਨਦਾਰ ਨੇ ਗੁਆਂਢੀਆਂ 'ਤੇ ਸ਼ੱਕ ਜ਼ਾਹਰ ਕੀਤਾ। ਉਸਦਾ ਕਹਿਣਾ ਸੀ ਕਿ ਦੁਕਾਨ ਕਿਰਾਏ 'ਤੇ ਲੈਣ ਦੇ ਬਾਵਜੂਦ ਕਿਰਾਏਦਾਰਾਂ ਨੇ ਦੁਕਾਨ ਨਹੀਂ ਖੋਲ੍ਹੀ। ਉਸਦਾ ਕਹਿਣਾ ਕਿਰਾਏਦਾਰ ਉਥੇ ਮਹਿਜ਼ ਸੌਣ ਆਇਆ ਕਰਦੇ ਸਨ, ਤੇ ਚੋਰੀ ਦੀ ਵਾਰਦਾਤ ਤੋਂ ਬਾਅਦ ਉਹ ਵੀ ਫਰਾਰ ਚਲ ਰਹੇ ਹਨ। ਇਸ ਮਾਮਲੇ ਦੀ ਪੁਲਿਸ ਜਾਂਚ ਜਾਰੀ ਹੈ।

Related Post