ਮਹਾਰਾਸ਼ਟਰ: ਮੌਬ ਲਿੰਚਿੰਗ ਵਿੱਚ ਸਿੱਖ ਬੱਚੇ ਦੀ ਮੌਤ, ਦੋ ਜ਼ੇਰੇ ਇਲਾਜ; ਸਿੱਖ ਭਾਈਚਾਰੇ 'ਚ ਭਾਰੀ ਰੋਸ

By  Jasmeet Singh May 31st 2023 01:31 PM -- Updated: May 31st 2023 04:52 PM

ਮੁੰਬਈ: ਮਹਾਰਾਸ਼ਟਰ ਦੇ ਪਰਭਾਨੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਭੀੜ ਨੇ ਸਿੱਖ ਭਾਈਚਾਰੇ ਦੇ ਤਿੰਨ ਬੱਚਿਆਂ ਨੂੰ ਚੋਰ ਸਮਝ ਕੇ ਕੁੱਟਿਆ। ਇਸ 'ਚੋਂ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ ਜਦਕਿ ਪੁਲਿਸ ਨੇ ਦੋ ਨੂੰ ਬਚਾ ਕੇ ਹਸਪਤਾਲ 'ਚ ਦਾਖਲ ਕਰਵਾਇਆ। 

ਬੱਕਰੀ ਚੋਰੀ ਦੇ ਸ਼ੱਕ ਮਾਤਰ 'ਚ ਅਜਿਹਾ ਵਿਤਾਰਾ

ਮਹਾਰਾਸ਼ਟਰ ਦੀ ਪਰਭਨੀ ਤਹਿਸੀਲ ਦੇ ਉਖਲਾਦ ਪਿੰਡ 'ਚ ਬੱਕਰੀ ਚੋਰੀ ਦੇ ਸ਼ੱਕ ਦੇ ਆਧਾਰ 'ਤੇ ਭੀੜ ਨੇ ਤਿੰਨ ਨਾਬਾਲਗਾਂ ਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਤਿੰਨਾਂ ਨੂੰ ਛੁਡਵਾਇਆ। ਇਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ। ਤਿੰਨਾਂ ਦੀ ਪਛਾਣ ਕ੍ਰਿਪਾਨ ਸਿੰਘ ਭੋਂਦ (14), ਅਵਤਾਰ ਸਿੰਘ (16) ਅਤੇ ਅਰੁਣ ਸਿੰਘ (15) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਬਾਈਕ 'ਤੇ ਜਾ ਰਹੇ ਸਨ। ਜਦੋਂ ਪਿੰਡ ਵਾਸੀਆਂ ਨੇ ਤਿੰਨਾਂ ਨੂੰ ਚੋਰ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ।



ਪੁਲਿਸ ਨੇ ਬੱਚਿਆਂ ਨੂੰ ਭੀੜ ਤੋਂ ਛੁਡਵਾਇਆ

ਪਿੰਡ ਵਾਸੀਆਂ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ। ਜਿਸ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨਾਬਾਲਗਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਕ੍ਰਿਪਾਨ ਸਿੰਘ ਭੋਂਦ ਦੀ ਇਲਾਜ ਦੌਰਾਨ ਮੌਤ ਹੋ ਗਈ। ਮੌਬ ਲਿੰਚਿੰਗ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ

ਪੁਲਿਸ ਨੇ ਇਨ੍ਹਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗ੍ਰਿਫ਼ਤਾਰ

ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਖ ਦੋਸ਼ੀ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਇਆ ਰੋਸ 


ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, ‘ਮਹਾਰਾਸ਼ਟਰ ਵਿੱਚ ਤਿੰਨ ਸਿੱਖ ਨਾਬਾਲਗਾਂ ਦੀ ਅਣਮਨੁੱਖੀ ਅਤੇ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਤੋਂ ਪੂਰਾ ਭਾਈਚਾਰਾ ਸਦਮੇ ਵਿੱਚ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ, ਡੀਜੀਪੀ ਅਤੇ ਰਾਜਪਾਲ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਦੋਸ਼ੀਆਂ ਦੀ ਸਜ਼ਾ ਯਕੀਨੀ ਹੋਣੀ ਚਾਹੀਦੀ ਹੈ।'


ਸਮੁੱਚੇ ਸਿੱਖ ਜਗਤ 'ਚ ਰੋਹ ਦੀ ਲਹਿਰ - 
SGPC ਪ੍ਰਧਾਨ

ਇਸ ਮਾਮਲੇ 'ਤੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖ ਮਾਨਸਿਕਤਾ ਨੂੰ ਡੂੰਘੀ ਠੇਸ ਪਹੁੰਚੀ ਹੈ ਅਤੇ ਸਮੁੱਚੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਘਿਨੌਣਾ ਅਪਰਾਧ ਮਨੁੱਖਤਾ ’ਤੇ ਕਲੰਕ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਸੀ ਕਿ ਉਹ ਸਾਰੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

< color="#000000">ਮੌਬ ਲਿੰਚਿੰਗ ਕੀ ਹੈ ਅਤੇ ਇਹ ਕਿਵੇਂ ਵਾਪਰਦੀ < color="#000000">ਹੈ?

ਅੱਜ ਅਸੀਂ ਮੌਬ ਲਿੰਚਿੰਗ ਬਾਰੇ ਜਾਣਦੇ ਹਾਂ। ਅਪਰਾਧ ਲਈ ਜਾਂ ਕਈ ਵਾਰ ਸਿਰਫ਼ ਅਫਵਾਹਾਂ ਦੇ ਆਧਾਰ 'ਤੇ ਜਦੋਂ ਵੀ ਕਿਸੇ ਨੂੰ ਬੇਕਾਬੂ ਭੀੜ ਵੱਲੋਂ ਤੁਰੰਤ ਸਜ਼ਾ ਦੇ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਤੱਕ ਮੁਲਜ਼ਮ ਦਾ ਅਪਰਾਧ ਸਾਬਤ ਨਹੀਂ ਹੋਇਆ ਹੁੰਦਾ। ਇਸ ਦਾ ਮਤਲਬ ਹੈ ਕਿ ਜੇਕਰ ਉਸ ਨੂੰ ਭੀੜ ਦੁਆਰਾ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਭੀੜ ਵੱਲੋਂ ਹਿੰਸਾ ਜਾਂ ਮੌਬ ਲਿੰਚਿੰਗ ਕਿਹਾ ਜਾਂਦਾ ਹੈ। ਇਸ ਕਿਸਮ ਦੀ ਹਿੰਸਾ ਕਿਸੇ ਕਾਨੂੰਨੀ ਪ੍ਰਕਿਰਿਆ ਜਾਂ ਸਿਧਾਂਤ ਦੀ ਪਾਲਣਾ ਨਹੀਂ ਕਰਦੀ ਅਤੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੁੰਦੀ ਹੈ। ਇਸ ਵਿੱਚ ਕਿਸੇ ਪੁਲਿਸ ਜਾਂ ਸਮਾਜ ਸੇਵੀ ਦਾ ਕੋਈ ਦਖਲ ਨਹੀਂ ਹੁੰਦਾ, ਸਗੋਂ ਆਮ ਲੋਕ ਹੀ ਇਹ ਗੁਨਾਹ ਕਰਦੇ ਹਨ।

ਮੌਬ ਲਿੰਚਿੰਗ ਦੀਆਂ ਘਟਨਾਵਾਂ ਮਨੁੱਖਤਾ ਲਈ ਕਲੰਕ ਹਨ

2017 ਦਾ ਪਹਿਲੂ ਖਾਨ ਕਤਲ ਕਾਂਡ ਮੌਬ ਲਿੰਚਿੰਗ ਦੀ ਇੱਕ ਮਸ਼ਹੂਰ ਉਦਾਹਰਣ ਹੈ। ਜਿਸ ਵਿਚ ਕੁਝ ਅਖੌਤੀ ਗਊ ਰੱਖਿਅਕਾਂ ਦੀ ਭੀੜ ਨੇ ਪਹਿਲੂ ਖਾਨ ਨੂੰ ਗਊ ਤਸਕਰੀ ਦੇ ਝੂਠੇ ਇਲਜ਼ਾਮਾਂ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਹ ਨਾ ਤਾਂ ਕਿਸੇ ਇਨਸਾਫ਼ ਨਾਲ ਸਬੰਧਤ ਸੀ ਅਤੇ ਨਾ ਹੀ ਕੋਈ ਬੇਇਨਸਾਫ਼ੀ ਸਾਬਤ ਹੋਈ। ਇਹ ਸਿਰਫ਼ ਰਾਜਸਥਾਨ ਦੀ ਹੀ ਮਿਸਾਲ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮਹਾਰਾਸ਼ਟਰ ਦੇ ਪਾਲਘਰ 'ਚ ਪੁਲਿਸ ਦੇ ਸਾਹਮਣੇ ਭੀੜ ਨੇ ਤਿੰਨ ਸਾਧੂਆਂ ਦਾ ਪਿੱਛਾ ਕਰਕੇ ਕਤਲ ਕਰ ਦਿੱਤਾ ਸੀ। ਇਸ ਪੂਰੇ ਘਟਨਾਕ੍ਰਮ ਵਿੱਚ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ।

ਭੀੜ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ

ਲਿੰਚਿੰਗ ਦੀ ਕਾਰਵਾਈ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਕਾਨੂੰਨ ਦੀ ਅਸਫਲਤਾ ਨੂੰ ਦਰਸਾਉਂਦੀ ਹੈ। ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਜ ਦੀ ਕਾਰਵਾਈ ਬਹੁਤ ਜ਼ਰੂਰੀ ਹੈ। ਭਾਰਤ ਵਿੱਚ ਮੌਬ ਲਿੰਚਿੰਗ ਬਾਰੇ ਕੋਈ ਵਿਆਪਕ ਕਾਨੂੰਨ ਨਹੀਂ ਹੈ। 

ਪੁਲਿਸ ਦੀ ਅਸਫਲਤਾ ਵੀ ਇੱਕ ਮੁੱਖ ਕਾਰਨ 



ਪੁਲਿਸ ਦਾ ਉਦਾਸੀਨ ਰਵੱਈਆ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲਈ ਪ੍ਰੇਰਦਾ ਹੈ। ਇਸ ਦੇ ਨਾਲ ਹੀ ਅਪਰਾਧੀਆਂ ਨੂੰ ਫੜਨ ਵਿੱਚ ਪੁਲਿਸ ਦੀ ਦੇਰੀ ਅਤੇ ਅਸਮਰੱਥਾ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੀ ਹੈ। ਰਾਜਾਂ ਨੂੰ ਪੁਲਿਸ ਸੁਧਾਰਾਂ ਵਿੱਚ ਵਧੇਰੇ ਸਰਗਰਮ ਹੋਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਸੋਸ਼ਲ ਮੀਡੀਆ ਕਰਦਾ ਅੱਗ ਚ ਘਿਓ ਦਾ ਕੰਮ 

ਅੱਜ ਕੱਲ੍ਹ ਦੇ ਸਮੇਂ 'ਚ ਸੋਸ਼ਲ ਮੀਡੀਆ ਨੂੰ ਅਫਵਾਹਾਂ ਦੇ ਬਾਜ਼ਾਰ ਵਜੋਂ ਦੇਖਿਆ ਜਾਂਦਾ ਹਾਂ। ਹਾਲਾਂਕਿ ਸੋਸ਼ਲ ਮੀਡੀਆ ਦੀ ਪਹੁੰਚ ਵਿੱਚ ਵਾਧੇ ਅਤੇ ਅਫਵਾਹਾਂ ਅਤੇ ਨਫ਼ਰਤ ਫੈਲਾਉਣ ਲਈ ਇਸਦੀ ਵਰਤੋਂ ਨੇ ਅਜਿਹੀਆਂ ਘਟਨਾਵਾਂ ਨੂੰ ਹੋਰ ਵਧਾ ਦਿੱਤਾ ਹੈ। ਜਿਸ ਕਾਰਨ ਹਿੰਸਕ ਸੁਭਾਅ ਦੇ ਲੋਕਾਂ ਨੂੰ ਦੰਗੇ ਕਰਨ ਦਾ ਮੌਕਾ ਮਿਲ ਜਾਂਦਾ ਹੈ।

ਹੋਰ ਖਬਰਾਂ ਪੜ੍ਹੋ: 
PM ਮੋਦੀ ਦੇ 9 ਸਾਲ: 5 ਫੈਸਲੇ ਜਿਨ੍ਹਾਂ ਨੇ ਭਾਜਪਾ ਨੂੰ ਬਣਾਇਆ ਮੌਜੂਦਾ ਸਮੇਂ ਦੀ ਸਭ ਤੋਂ ਤਾਕਤਵਰ ਪਾਰਟੀ
ਪੰਜਾਬ ‘ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਜਾਣੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ
ਪਹਿਲਵਾਨਾਂ ਦੇ ਹੱਕ 'ਚ ਆਈ SSP ਅਵਨੀਤ ਸਿੱਧੂ ਨੂੰ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦਾ ਜਵਾਬ
ਅੱਖਾਂ ਵਿੱਚ ਹੰਝੂ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨ ਗੰਗਾ ਨਦੀ ਵਿੱਚ ਆਪਣੇ ਤਗਮੇ ਵਹਾਉਣ ਹਰਿਦੁਆਰ ਪੁੱਜੇ

Related Post