OMG! ਲਾੜਾ, ਲਾੜੀ ਅਤੇ 40 ਮਹਿਮਾਨ ਡਾਂਸ ਕਰਦੇ ਹੋਏ 25 ਫੁੱਟ ਹੇਠਾਂ ਡਿੱਗੇ

By  Jasmeet Singh January 23rd 2024 10:22 PM

ਪੀਟੀਸੀ ਨਿਊਜ਼ ਡੈਸਕ: ਵਿਆਹ ਇੱਕ ਅਜਿਹਾ ਸਮਾਗਮ ਹੈ ਜੋ ਨੱਚਣ ਅਤੇ ਗਾਉਣ ਤੋਂ ਬਿਨਾਂ ਬਿਲਕੁਲ ਅਧੂਰਾ ਹੈ। ਵਿਆਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਉੱਥੇ ਨੱਚਣਾ-ਗਾਣਾ ਜ਼ਰੂਰ ਹੁੰਦਾ ਹੈ। ਇੱਕ ਵਿਆਹ ਵਿੱਚ ਨੱਚਣਾ ਕਈ ਵਾਰ ਬਹੁਤ ਜ਼ਿਆਦਾ ਹੋ ਸਕਦਾ ਹੈ। 

ਦਰਅਸਲ ਇਟਲੀ ਵਿਚ ਇਕ ਵਿਆਹ 'ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਨਵ-ਵਿਆਹੇ ਜੋੜੇ ਸਮੇਤ 4 ਦਰਜਨ ਮਹਿਮਾਨ ਡਾਂਸ ਫਲੋਰ ਤੋਂ ਹੇਠਾਂ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਵੇਂ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਦੌਰਾਨ ਵਾਪਰੀ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਲੋਕ ਡਾਂਸ ਕਰਦੇ ਹੋਏ 25 ਫੁੱਟ ਹੇਠਾਂ ਡਿੱਗੇ 

ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਇਟਾਲੀਅਨ ਲਾੜੇ ਪਾਓਲੋ ਮੁਗਨਾਨੀ ਅਤੇ ਇਤਾਲਵੀ-ਅਮਰੀਕੀ ਦੁਲਹਨ ਵੈਲੇਰੀਆ ਯਬਰਾ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਕਰੀਬ 150 ਲੋਕਾਂ ਨੂੰ ਬੁਲਾਇਆ ਸੀ। 

ਰਿਸੈਪਸ਼ਨ ਦੌਰਾਨ ਲਾੜਾ-ਲਾੜੀ ਡਾਂਸ ਫਲੋਰ 'ਤੇ ਡਾਂਸ ਕਰ ਰਹੇ ਸਨ, ਉਨ੍ਹਾਂ ਦੇ ਨਾਲ 30 ਮਹਿਮਾਨ ਵੀ ਡਾਂਸ ਫਲੋਰ 'ਤੇ ਮੌਜੂਦ ਸਨ। ਫਿਰ ਅਚਾਨਕ ਖੁਸ਼ੀ ਦੇ ਮਾਹੌਲ ਵਿਚ ਡਾਂਸ ਫਲੋਰ ਵਿੱਚ ਇਕ ਵੱਡਾ ਟੋਆ ਪੈ ਗਿਆ ਅਤੇ ਲਾੜਾ-ਲਾੜੀ ਸਮੇਤ ਸਾਰੇ 25 ਫੁੱਟ ਹੇਠਾਂ ਡਿੱਗ ਗਏ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ 39 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਲਾੜੇ ਨੇ ਬਿਆਨ ਕੀਤਾ ਆਪਣਾ ਦਰਦ 

ਲਾੜੇ ਨੇ ਦੱਸਿਆ ਕਿ ਰਿਸੈਪਸ਼ਨ 'ਚ ਸ਼ਾਮਲ ਸਾਰੇ ਮਹਿਮਾਨ ਖੁਸ਼ ਸਨ, ਹਰ ਕੋਈ ਨੱਚਣ-ਗਾਉਣ 'ਚ ਰੁੱਝਿਆ ਹੋਇਆ ਸੀ ਪਰ ਫਿਰ ਅਚਾਨਕ ਡਾਂਸ ਫਲੋਰ ਟੁੱਟ ਗਿਆ ਅਤੇ ਸਾਰੇ ਹੇਠਾਂ ਡਿੱਗ ਗਏ। ਲਾੜੇ ਨੇ ਦੱਸਿਆ ਕਿ ਉਹ ਕੁਝ ਸਮੇਂ ਬਹੁਤ ਡਰਿਆ ਰਿਹਾ। ਸਭ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਦੀ ਭਾਲ ਕੀਤੀ। 

ਇਸ ਤੋਂ ਬਾਅਦ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਸਾਰੇ ਸਥਿਰ ਹਨ। ਇਸ ਹਾਦਸੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਲਾੜਾ-ਲਾੜੀ ਹਸਪਤਾਲ 'ਚ ਵੱਖ-ਵੱਖ ਬੈੱਡਾਂ 'ਤੇ ਲੇਟੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:
- ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ
- 1528 ਤੋਂ 2024 ਤੱਕ 500 ਸਾਲਾਂ ਬਾਅਦ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਤੱਕ
6 ਸਾਲ ਦੀ ਉਮਰ 'ਚ ਲਿਖੀਆਂ 3 ਕਿਤਾਬਾਂ! ਜਾਣੋ ਕੌਣ ਹੈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਅਰਮਾਨ
- 'ਸਾਡੀ ਤਪੱਸਿਆ ਵਿੱਚ ਕਮੀ ਰਹਿ ਗਈ ਸੀ'; PM ਮੋਦੀ ਨੇ ਰਾਮਲੱਲਾ ਤੋਂ ਕਿਉਂ ਮੰਗੀ ਮੁਆਫ਼ੀ?

- PTC News

Related Post