Mon, May 20, 2024
Whatsapp

6 ਸਾਲ ਦੀ ਉਮਰ 'ਚ ਲਿਖੀਆਂ 3 ਕਿਤਾਬਾਂ! ਜਾਣੋ ਕੌਣ ਹੈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਅਰਮਾਨ

Written by  KRISHAN KUMAR SHARMA -- January 21st 2024 06:11 PM
6 ਸਾਲ ਦੀ ਉਮਰ 'ਚ ਲਿਖੀਆਂ 3 ਕਿਤਾਬਾਂ! ਜਾਣੋ ਕੌਣ ਹੈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਅਰਮਾਨ

6 ਸਾਲ ਦੀ ਉਮਰ 'ਚ ਲਿਖੀਆਂ 3 ਕਿਤਾਬਾਂ! ਜਾਣੋ ਕੌਣ ਹੈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਅਰਮਾਨ

Pradhan Mantri Rashtriya Bal Puraskar 2024: ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਤ ਕੀਤੇ ਜਾਣ ਵਾਲੇ ਬੱਚਿਆਂ ਦਾ ਐਲਾਨ ਹੋ ਚੁੱਕਾ ਹੈ, ਜਿਸ ਵਿੱਚ ਸਭ ਤੋਂ ਪ੍ਰਮੁੱਖ ਤੌਰ 'ਤੇ 6 ਸਾਲ ਦੇ ਅਰਮਾਨ ਅਭਿਰਾਨੀ ਦਾ ਨਾਂ ਸ਼ਾਮਲ ਹੈ। ਪੁਰਸਕਾਰ ਲਈ ਕੁੱਲ 19 ਬੱਚਿਆਂ ਦੀ ਐਵਾਰਡ ਲਈ ਚੋਣ ਕੀਤੀ ਗਈ ਹੈ। ਅਰਮਾਨ ਨੂੰ 22 ਜਨਵਰੀ ਨੂੰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਇਹ ਪੁਰਸਕਾਰ ਮਿਲੇਗਾ। ਪੁਰਸਕਾਰ ਪ੍ਰਾਪਤ ਕਰਨ ਵਾਲੇ ਸਾਰੇ ਬੱਚੇ 23 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ (26 January parade) ਵਿੱਚ ਵੀ ਹਿੱਸਾ ਲੈਣਗੇ।

ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਹੈ ਅਰਮਾਨ ਦਾ ਨਾਂ

ਅਰਮਾਨ ਉਭਰਾਨੀ ਛੱਤੀਸਗੜ੍ਹ ਦੀ ਸੱਭਿਆਚਾਰਕ ਰਾਜਧਾਨੀ ਬਿਲਾਸਪੁਰ ਦਾ ਵਸਨੀਕ ਹੈ। ਅਰਮਾਨ ਦੇ ਪਿਤਾ ਇੱਕ ਵਪਾਰੀ ਹਨ ਅਤੇ ਉਨ੍ਹਾਂ ਦੀ ਮਾਂ ਐਮਬੀਏ ਕਰਨ ਤੋਂ ਬਾਅਦ ਇੱਕ ਪਲੇ ਸਕੂਲ ਚਲਾ ਰਹੀ ਹੈ। ਅਰਮਾਨ ਨੇ ਇਸ ਸਕੂਲ ਤੋਂ ਕੇਜੀ-1 ਅਤੇ ਕੇਜੀ-2 ਦੀ ਪੜ੍ਹਾਈ ਕੀਤੀ ਹੈ। ਅਰਮਾਨ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਦਰਜ ਹੈ, ਉਸ ਨੇ 12 ਮਿੰਟ 28 ਸਕਿੰਟਾਂ 'ਚ 100 ਵੱਖ-ਵੱਖ ਨੰਬਰਾਂ ਦਾ ਸਹੀ ਜਵਾਬ ਦਿੱਤਾ।


4 ਸਾਲ ਉਮਰ 'ਚ ਪਤਾ ਲੱਗ ਗਈ ਸੀ ਮਾਤਾ-ਪਿਤਾ ਨੂੰ ਪ੍ਰਤਿਭਾ

ਅਰਮਾਨ ਨੇ ਪਿੰਕ ਡਾਲਫਿਨ, ਪਲੈਨੈਕਸ ਅਤੇ ਮਾਈ ਕੰਟੀਨੈਂਟ ਏਸ਼ੀਆ ਨਾਮ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ। ਅਰਮਾਨ ਦੀ ਪ੍ਰਤਿਭਾ ਦਾ ਪਤਾ ਉਸ ਦੇ ਮਾਤਾ-ਪਿਤਾ ਨੂੰ ਉਦੋਂ ਲੱਗਾ ਜਦੋਂ ਉਹ ਸਿਰਫ 4 ਸਾਲ ਦਾ ਸੀ। ਅਰਮਾਨ ਦੇ ਗਣਿਤ ਅਤੇ ਯਾਦਦਾਸ਼ਤ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਕਿਹੜੀਆਂ ਸ਼੍ਰੇਣੀਆਂ ਵਿੱਚ ਦਿੱਤਾ ਜਾਂਦਾ ਹੈ?

ਪੀਐੱਮ ਬਾਲ ਪੁਰਸਕਾਰ ਕੁੱਲ 6 ਸ਼੍ਰੇਣੀਆਂ ਵਿੱਚ ਦਿੱਤਾ ਜਾਂਦਾ ਹੈ, ਜਿਸ ਵਿੱਚ ਕਲਾ ਅਤੇ ਸੱਭਿਆਚਾਰ, ਨਵੀਨਤਾ, ਖੇਡਾਂ, ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ ਅਤੇ ਬਹਾਦਰੀ ਸ਼ਾਮਲ ਹਨ। ਅਰਮਾਨ ਨੂੰ ਇਹ ਐਵਾਰਡ ਕਲਾ ਅਤੇ ਸੱਭਿਆਚਾਰ ਲਈ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: 

- Ram Mandir: ਰਜਨੀਕਾਂਤ ਤੋਂ ਲੈ ਕੇ ਕੰਗਨਾ ਰਣੌਤ ਤੱਕ ਬਾਲੀਵੁੱਡ ਪਹੁੰਚਿਆ ਅਯੁੱਧਿਆ

- ਮੁਸਲਿਮ ਯੁਵਕ ਨੇ ਮਕਬੂਜ਼ਾ ਕਸ਼ਮੀਰ ਤੋਂ ਬਰਤਾਨੀਆ ਰਾਹੀਂ ਅਯੁੱਧਿਆ ਲਈ ਭੇਜਿਆ ਪਵਿੱਤਰ ਜਲ

- 500 ਰੁਪਏ ਦੇ ਨੋਟ 'ਤੇ ਨਜ਼ਰ ਆਵੇਗੀ ਰਾਮ ਜੀ ਤੇ ਰਾਮ ਮੰਦਿਰ ਦੀ ਤਸਵੀਰ? ਜਾਣੋ ਸੱਚ

- ਬਟਰ ਚਿਕਨ ਅਤੇ ਦਾਲ ਮੱਖਣੀ ਦੀ ਖੋਜ ਕਿਸਨੇ ਕੀਤੀ? 2 ਵੱਡੇ ਰੈਸਟੋਰੈਂਟ ਪਹੁੰਚੇ ਹਾਈਕੋਰਟ

-

Top News view more...

Latest News view more...

LIVE CHANNELS
LIVE CHANNELS