Prepaid Metering Project: ਪਾਵਰ ਇੰਜੀਨੀਅਰਾਂ ਨੇ ਪ੍ਰੀਪੇਡ ਮੀਟਰ ਪ੍ਰਾਜੈਕਟ ਨੂੰ ਬਿਜਲੀ ਖੇਤਰ ਲਈ ਦਿੱਤਾ ਨੁਕਸਾਨਦੇਹ ਕਰਾਰ
ਪਾਵਰ ਇੰਜੀਨੀਅਰਾਂ ਨੇ ਪ੍ਰੀਪੇਡ ਮੀਟਰ ਪ੍ਰਾਜੈਕਟ ਨੂੰ ਬਿਜਲੀ ਖੇਤਰ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ। ਇੰਜੀਨੀਅਰਾਂ ਅਨੁਸਾਰ ਆਰਡੀਐਸਐਸ ਸਕੀਮ ਤਹਿਤ ਇਸ ਪ੍ਰਾਜੈਕਟ ਲਈ ਲਾਈਆਂ ਜਾ ਰਹੀਆਂ ਸ਼ਰਤਾਂ ਬਿਜਲੀ ਖੇਤਰ ਦੇ ਹਿੱਤ ਵਿਚ ਨਹੀਂ ਹੈ।

ਪਟਿਆਲਾ: ਪਾਵਰ ਇੰਜੀਨੀਅਰਾਂ ਨੇ ਪ੍ਰੀਪੇਡ ਮੀਟਰ ਪ੍ਰਾਜੈਕਟ ਨੂੰ ਬਿਜਲੀ ਖੇਤਰ ਲਈ ਨੁਕਸਾਨਦੇਹ ਕਰਾਰ ਦਿੱਤਾ ਹੈ। ਇੰਜੀਨੀਅਰਾਂ ਅਨੁਸਾਰ ਆਰਡੀਐਸਐਸ ਸਕੀਮ ਤਹਿਤ ਇਸ ਪ੍ਰਾਜੈਕਟ ਲਈ ਲਾਈਆਂ ਜਾ ਰਹੀਆਂ ਸ਼ਰਤਾਂ ਬਿਜਲੀ ਖੇਤਰ ਦੇ ਹਿੱਤ ਵਿਚ ਨਹੀਂ ਹੈ। ਇਸ ਬਾਰੇ ਪੀਐੱਸਈਬੀ ਇੰਜੀਨੀਅਰ ਪੰਜਾਬ ਦੇ ਬਿਜਲੀ ਮੰਤਰੀ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਵਲੋਂ ਸਰਕਾਰੀ ਮਹਿਕਮਿਆਂ ਦੇ ਦਫਤਰਾਂ 'ਤੇ ਪ੍ਰੀਪੇਡ ਮੀਟਰ ਲਾਉਣ ਦੇ ਹੁਕਮ ਦਿੱਤੇ ਗਏ ਹਨ। ਕਿਸਾਨ ਯੂਨੀਅਨਾਂ ਵਲੋਂ ਵਿਰੋਧ ਸ਼ੁਰੂ ਕੀਤਾ ਗਿਆ ਤੇ ਕਈ ਸਰਕਾਰੀ ਸਕੂਲਾਂ ਵਿਚ ਲਗਾਏ ਗਏ ਪ੍ਰੀ ਪੇਡ ਮੀਟਰਾਂ ਨੂੰ ਪੱਟ ਦਿੱਤਾ ਗਿਆ। ਹੁਣ ਇੰਜੀਨੀਅਰਾਂ ਵਲੋਂ ਵੀ ਇਸਦਾ ਵਿਰੋਧ ਕੀਤਾ ਹੈ,ਜਿਸ ਨਾਲ ਸਰਕਾਰ ਕਸੂਤੀ ਸਥਿਤੀ ਵਿਚ ਫਸ ਸਕਦੀ ਹੈ।
ਇਹ ਵੀ ਪੜ੍ਹੋ: Amritpal Singh: 'ਆਪਰੇਸ਼ਨ ਅੰਮ੍ਰਿਤਪਾਲ' ਨੂੰ ਲੈ ਕੇ ਅੰਮ੍ਰਿਤਸਰ ਤੇ ਤਲਵੰਡੀ ਸਾਬੋ 'ਚ ਅਚਾਨਕ ਵਧੀ ਹਲਚਲ