Ajnala Clash : ਅਜਨਾਲਾ ਘਟਨਾ ਨੂੰ ਸਿਧਾਂਤਕ ਤੌਰ 'ਤੇ ਕੋਈ ਗਲਤ ਸਾਬਤ ਕਰ ਦਵੇ ਤਾਂ ਝੁਕਣ ਲਈ ਤਿਆਰ : ਭਾਈ ਅੰਮ੍ਰਿਤਪਾਲ ਸਿੰਘ

By  Ravinder Singh March 3rd 2023 01:30 PM

ਅੰਮ੍ਰਿਤਸਰ : 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ। ਆਪਣੇ ਸੁਰੱਖਿਆ ਮੁਲਾਜ਼ਮਾਂ ਅਤੇ ਹਥਿਆਰਾਂ ਨਾਲ ਹਰਿਮੰਦਰ ਸਾਹਿਬ ਵਿਖੇ ਪੁੱਜੇ ਅੰਮ੍ਰਿਤਪਾਲ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੈ। ਲੋਕਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਫਿਰ ਪੁਰਾਣੀ ਰਵਾਇਤ ਸ਼ੁਰੂ ਕਰ ਰਹੇ ਹਾਂ।


ਇਸ ਮੌਕੇ ਉਨ੍ਹਾਂ ਨੇ ਅਜਨਾਲਾ ਘਟਨਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਸਿਧਾਂਤਕ ਤੌਰ 'ਤੇ ਉਨ੍ਹਾਂ ਨੂੰ ਗਲਤ ਸਾਬਤ ਕਰ ਦਵੇ ਤਾਂ ਉਹ ਝੁਕਣ ਲਈ ਤਿਆਰ ਹਨ। ਵਾਰਸ ਪੰਜਾਬ ਦੇ ਮੁਖੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਰਾਜਸੀ ਤਾਕਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੂੰ ਬੁਲਾਉਣਗੇ ਤਾਂ ਉਹ ਜ਼ਰੂਰ ਜਾਣਗੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਕੋਈ ਭਗੌੜੇ ਨਹੀਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ, 'ਮੈਂ ਪੰਜਾਬ ਦਾ ਵਾਸੀ ਹਾਂ ਜਿਸ ਨੂੰ ਤੰਗੀ ਹੈ ਉਹ ਬਾਹਰ ਚਲਾ ਜਾਵੇ। ਪੰਜਾਬ ਸਾਡੀ ਧਰਤੀ ਹੈ ਤੇ ਸਾਡੇ ਬਜ਼ੁਰਗਾਂ ਨੇ ਇਥੇ ਲਹੂ ਡੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਗੱਡੀ ਪੰਥ ਦੀ ਹੈ ਇਹ ਕਿਸ ਨੇ ਖ਼ਰੀਦੀ ਕਿੰਨੇ ਵਿਚ ਵੇਚੀ ਛੋਟੇ-ਮੋਟੇ ਵਿਵਾਦ ਹਨ। ਸਾਨੂੰ ਇਨ੍ਹਾਂ ਵਿਵਾਦ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੇ ਪੰਜਾਬ ਸਰਕਾਰ ਕੋਵੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ।

ਉਨ੍ਹਾਂ ਨੇ ਕਿਹਾ ਨੈਸ਼ਨਲ ਮੀਡੀਆ ਐਲਾਨ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅੱਤਵਾਦੀ ਹੈ। ਜੇਕਰ ਉਨ੍ਹਾਂ ਦੀਆਂ ਨਜ਼ਰਾਂ ਵਿਚ ਨਸ਼ਾ ਛੁਡਾਉਣ ਵਾਲੇ ਲੋਕ ਅੱਤਵਾਦੀ ਹਨ ਤਾਂ ਅਸੀਂ ਅੱਤਵਾਦੀ ਹਾਂ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ : Punjab Budget Session : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ

ਜਾਨ ਨੂੰ ਖ਼ਤਰਾ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ, ''ਜਿਸ ਦੀ ਪ੍ਰਮਾਤਮਾ ਰਾਖੀ ਕਰੇ, ਉਸ ਨੂੰ ਡਰਨ ਦੀ ਲੋੜ ਨਹੀਂ, ਵੈਸੇ ਵੀ ਮੈਨੂੰ ਉਨ੍ਹਾਂ ਏਜੰਸੀਆਂ ਤੋਂ ਖਤਰਾ ਹੈ, ਜੋ ਮੈਨੂੰ ਜਾਨ ਦਾ ਖ਼ਤਰਾ ਦੱਸ ਰਹੀਆਂ ਹਨ ਅਤੇ ਜਿਸ ਰਸਤੇ 'ਤੇ ਅਸੀਂ ਤੁਰਨਾ ਸ਼ੁਰੂ ਕਰ ਦਿੱਤਾ ਹੈ ਉਥੇ ਧਮਕੀਆਂ ਹੀ ਮਿਲਣਗੀਆਂ।''

Related Post