ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਸਿਹਤ ਸੇਵਾਂਵਾ ਦੇਣ ਦਾ ਖਾਸ ਉਪਰਾਲਾ: ਸਿਵਲ ਸਰਜਨ ਡਾ. ਦਲਬੀਰ ਕੌਰ

ਸਿਵਲ ਸਰਜਨ ਡਾ. ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇਂ ਪ੍ਰਧਾਨ ਮੰਤਰੀ ਸੁੱਰਖਿਆ ਅਭਿਆਨ ਤਹਿਤ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਯਾਦਵਿੰਦਰਾ ਕਲੋਨੀ ਵੱਲੋਂ ਸ਼ਿਵ ਮੰਦਰ, ਅਨਾਜ ਮੰਡੀ ਵਿਖੇ ਇਕ ਆਉਟਰੀਚ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ।

By  Jasmeet Singh March 9th 2023 07:44 PM

ਪਟਿਆਲਾ: ਸਿਵਲ ਸਰਜਨ ਡਾ. ਦਲਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤੇਂ ਪ੍ਰਧਾਨ ਮੰਤਰੀ ਸੁੱਰਖਿਆ ਅਭਿਆਨ ਤਹਿਤ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਯਾਦਵਿੰਦਰਾ ਕਲੋਨੀ ਵੱਲੋਂ ਸ਼ਿਵ ਮੰਦਰ, ਅਨਾਜ ਮੰਡੀ ਵਿਖੇ ਇਕ ਆਉਟਰੀਚ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ।

ਜਿਸ ਦਾ ਉਦਘਾਟਨ ਸਿਵਲ ਸਰਜਨ ਡਾ. ਦਲਬੀਰ ਕੌਰ ਵੱਲੋਂ ਕੀਤਾ ਗਿਆ।ਉਦਘਾਟਨ ਮੌਕੇ ਸਿਵਲ ਸਰਜਨ ਡਾ. ਦਲਬੀਰ ਕੌਰ ਨੇਂ ਕਿਹਾ ਕਿ ਇੱਕ ਵਿਸ਼ੇਸ਼ ੳੇਪਰਾਲੇ ਤਹਿਤ ਅੱਜ ਦੇ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਸਿਹਤ ਸੇਵਾਵਾਂ ਉਪਲਭਧ ਕਰਵਾਈਆ ਜਾ ਸਕਣ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਫਤ ਚੈਕਅਪ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੀ ਸੁੱਰਖਿਅਤ ਅਭਿਆਨ ਤਹਿਤ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਰਭਵੱਤੀ ਅੋਰਤਾਂ ਵੱਲੋਂ ਆਪਣਾ ਚੈਕਅਪ ਕਰਵਾਇਆ ਗਿਆ। 

NYC ਡਿਸਪੈਂਸਰੀ ਦੇ ਮੈਡੀਕਲ ਅਫਸਰ ਡਾ. ਗੁਰਚੰਦਨਦੀਪ ਸਿੰਘ ਆਹੂਜਾ ਨੇਂ ਦੱਸਿਆ ਕਿ ਇਸ ਕੈਂਪ ਵਿੱਚ 301 ਮਰੀਜਾਂ ਵੱਲੋਂ ਸਿਹਤ ਜਾਂਚ ਕਰਵਾਈ ਗਈ ਜਿਸ ਵਿੱਚ 204 ਅੋਰਤਾਂ, 49 ਮਰਦ ਅਤੇ 48 ਬੱਚੇ ਸ਼ਾਮਲ ਹਨ।ਇਸ ਮੌਕੇ ਲੋੜਵੰਦ 104 ਮਰੀਜਾਂ ਦੇ ਮੁਫਤ ਲੈਬ ਟੈਸਟ ਹੋਏ ਅਤੇ ਮਰੀਜਾਂ ਨੂੰ  ਦਵਾਈਆਂ ਵੀ ਮੁਫਤ ਦਿੱਤੀਆਂ ਗਈ।ਇਸ ਕੈਪ ਵਿੱਚ ਬੱਚਿਆਂ ਦੇ ਮਾਹਰ ਡਾ. ਰਾਜੀਵ ਟੰਡਨ, ਹੱਡੀਆਂ ਦੇ ਮਾਹਰ ਡਾ. ਹਰਪ੍ਰੀਤ ਸਿੰਘ, ਅੋਰਤ ਰੋਗਾਂ ਦੇ ਮਾਹਰ ਡਾ. ਅਮੀਸ਼ਾ, ਅੱਖਾਂ ਦੇ ਮਾਹਰ ਡਾ. ਅਰਪਨਾ ਸਾਰੋਂਵਾਲ, ਮੈਡੀਸਨ ਦੇ ਮਾਹਰ ਡਾ. ਮਨਪ੍ਰੀਤ ਕਪੂਰ, ਸਰਜਰੀ ਦੇ ਮਾਹਰ ਡਾ. ਹਰਪ੍ਰੀਤ ਸਿੰਘ ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ।ਮਾਸ ਮੀਡੀਆ ਸ਼ਾਖਾ ਵੱਲੋਂ ਸਿਹਤ ਸਕੀਮਾਂ ਦੀ ਜਾਣਕਾਰੀ ਦਿੰਦੇ ਸਿਹਤ ਪ੍ਰਦਰਸ਼ਨੀ ਲਗਾਈ ਅਤੇ ਪੈਫਲਟਾਂ ਦੀ ਵੰਡ ਕੀਤੀ ਗਈ।  

ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਮੈਡੀਕਲ ਅਫਸਰ ਡਾ. ਪ੍ਰਨੀਤ ਕੌਰ, ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ, ਸਿਹਤ ਕੇਂਦਰ ਦਾ ਸਟਾਫ, ਆਸ਼ਾ ਵਰਕਰ ਅਤੇ ਬਿੱਟੂ ਹਾਜਰ ਸਨ।

Related Post