ਸੂਰਿਆ ਕੁਮਾਰ ਯਾਦਵ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ

By  Ravinder Singh November 20th 2022 05:26 PM

IND vs NZ 2nd T20I :  ਭਾਰਤ ਨੇ ਦੂਜੇ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਕੀਵੀ ਟੀਮ 18.5 ਓਵਰਾਂ 'ਚ 126 ਦੌੜਾਂ 'ਤੇ ਆਊਟ ਹੋ ਗਈ। ਨਿਊਜ਼ੀਲੈਂਡ ਵੱਲੋਂ ਕ੍ਰੀਜ਼ 'ਤੇ ਸਿਰਫ਼ ਕੇਨ ਵਿਲੀਅਮਸਨ ਹੀ ਜ਼ਿਆਦਾ ਸਮਾਂ ਟਿਕ ਸਕੇ।  ਉਸ ਨੇ 61 ਦੌੜਾਂ ਦੀ ਪਾਰੀ ਖੇਡੀ। ਵਿਸ਼ਵ ਕੱਪ ਵਿਚ ਇੰਗਲੈਂਡ ਹੱਥੋਂ ਹਾਰ ਮਗਰੋਂ ਅੱਜ ਭਾਰਤ ਨੇ ਜਿੱਤ ਦਾ ਸਵਾਦ ਚਖਿਆ।


ਭਾਰਤ ਵੱਲੋਂ ਦੀਪਕ ਹੁੱਡਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ, ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਅਤੇ ਮੁਹੰਮਦ ਸਿਰਾਜ ਨੇ 2-2 ਵਿਕਟਾਂ ਲਈਆਂ। ਵਿਲੀਅਮਸਨ ਤੋਂ ਇਲਾਵਾ ਡੇਵੋਨ ਕੋਨਵੇ ਨੇ 25 ਦੌੜਾਂ ਦੀ ਪਾਰੀ ਖੇਡੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੂਰਿਆ ਕੁਮਾਰ ਯਾਦਵ ਦੀਆਂ 111 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਅੱਗੇ 191 ਦੌੜਾਂ ਬਣਾਈਆਂ। ਸੂਰਿਆ ਨੇ ਸਿਰਫ 49 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕਰ ਲਿਆ ਸੀ। ਉਹ ਇੱਕ ਸਾਲ ਵਿੱਚ ਦੋ ਟੀ-20 ਸੈਂਕੜੇ ਲਗਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ ਇਹ ਕਾਰਨਾਮਾ ਰੋਹਿਤ ਸ਼ਰਮਾ ਵੱਲੋਂ ਕੀਤਾ ਗਿਆ ਹੈ। ਸੂਰਿਆਕੁਮਾਰ ਯਾਦਵ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 36 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਭਾਰਤ ਦੀ ਪਾਰੀ ਦੇ 20ਵੇਂ ਓਵਰ ਵਿੱਚ ਹੈਟ੍ਰਿਕ ਲਈ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਉਸ ਨੇ 20ਵੇਂ ਓਵਰ ਦੀ ਕ੍ਰਮਵਾਰ ਤੀਜੀ, ਚੌਥੀ ਅਤੇ ਪੰਜਵੀਂ ਗੇਂਦ 'ਤੇ ਹਾਰਦਿਕ ਪਾਂਡਿਆ, ਦੀਪਕ ਹੁੱਡਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਆਊਟ ਕੀਤਾ। ਉਹ ਲਸਿਥ ਮਲਿੰਗਾ ਤੋਂ ਬਾਅਦ ਟੀ-20 ਵਿੱਚ ਦੋ ਹੈਟ੍ਰਿਕ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਇਸ ਲੜੀ ਦਾ ਤੀਜਾ ਅਤੇ ਆਖਰੀ ਮੈਚ 22 ਨਵੰਬਰ ਨੂੰ ਨੇਪੀਅਰ 'ਚ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

Related Post