ਕੋਰੋਨਾ 'ਚ ਵੱਡੀ ਰਾਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਨੂੰ ਮਿਲੀ 5 ਮੀਟ੍ਰਿਕ ਟਨ ਆਕਸੀਜਨ

By  Jagroop Kaur April 25th 2021 01:25 PM

ਦਿੱਲੀ ਦੇ ਵਿਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ , ਉਥੇ ਹੀ ਇਸ ਕਹਿਰ ਤੋਂ ਬਚਾਅ ਦੇ ਲਈ ਜਰੂਰੀ ਉਪਰਕਨ ਮੂਹੀਆਂ ਕਰਵਾਉਣ ਲਈ ਸਰਕਾਰ ਅਤੇ ਸਿਹਤ ਮੰਤਰਾਲਾ ਪੂਰੀਆਂ ਕੋਸ਼ਿਸ਼ਾਂ ਕਰੇ ਰਿਹਾ ਹੈ , ਇਸ ਦੇ ਚਲਦਿਆ ਅੱਜ ਸਰ ਗੰਗਾਰਾਮ ਹਸਪਤਾਲ ਨੂੰ ਐਤਵਾਰ ਦੀ ਸਵੇਰ 5 ਮੀਟ੍ਰਿਕ ਟਨ ਆਕਸੀਜਨ ਮਿਲੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਇਕ ਬੁਲਾਰੇ ਨੇ ਦੇਰ ਰਾਤ ਕਰੀਬ 12 ਵਜ ਕੇ 45 ਮਿੰਟ ’ਤੇ ਕਿਹਾ ਕਿ ਇਹ ਆਕਸੀਜਨ ਦੋ ਘੰਟਿਆਂ ਤੱਕ ਚਲੇਗੀ।Coronavirus LIVE Updates: India sees single-day rise of 3,49,691 new  COVID-19 cases, 2,767 deaths-India News , Firstpost

Read More : ਮਨ ਕੀ ਬਾਤ’ ਕੋਰੋਨਾ ਲੈ ਰਿਹਾ ਸਾਡੇ ਸਬਰ ਦਾ ਇਮਤਿਹਾਨ :ਪ੍ਰਧਾਨ ਮੰਤਰੀ ਮੋਦੀ

ਬੁਲਾਰੇ ਨੇ ਕਿਹਾ ਕਿ ਸਰ ਗੰਗਾਰਾਮ ਹਸਪਤਾਲ ਨੂੰ ਆਕਸੀਜਨ ਦੀ ਸਪਲਾਈ ਕਰਨ ਵਾਲਾ ਪ੍ਰਮੁੱਖ ਸਪਲਾਈਕਰਤਾ ਫ਼ਰੀਦਾਬਾਦ ਵਿਚ ਹੈ, ਜਿਸ ਨੇ ਤੜਕੇ 3 ਵਜੇ ਤੋਂ ਪਹਿਲਾਂ ਇਕ ਟੈਂਕਰ ਭੇਜਣਾ ਹੈ।ਉਨ੍ਹਾਂ ਨੇ ਦੱਸਿਆ ਕਿ ਆਖ਼ਰਕਾਰ ਸਵੇਰੇ 4 ਵਜ ਕੇ 45 ਮਿੰਟ ’ਤੇ ਟੈਂਕਰ ਪਹੁੰਚ ਗਿਆ ਅਤੇ ਉਸ ਤੋਂ 5 ਮੀਟ੍ਰਿਕ ਟਨ ਆਕਸਜੀਨ ਦਿੱਤੀ ਗਈ।

25 patients die due to oxygen shortage: Jaipur Golden Hospital to Delhi HC  - Coronavirus Outbreak News

Also Read | Coronavirus India: Mass cremations starts as Delhi faces deluge of deaths due to COVID-19

ਪਿਛਲੇ ਤਿੰਨ ਦਿਨਾਂ ਵਿਚ ਇਹ ਹਸਪਤਾਲ ਨੂੰ ਮਿਲੀ ਸਭ ਤੋਂ ਵੱਧ ਆਕਸੀਜਨ ਹੈ। ਬੁਲਾਰੇ ਮੁਤਾਬਕ ਇਹ ਆਕਸੀਜਨ 11 ਤੋਂ 12 ਘੰਟੇ ਤੱਕ ਚਲੇਗੀ। ਲੰਬੇ ਸਮੇਂ ਬਾਅਦ ਆਕਸੀਜਨ ਪੂਰੇ ਦਬਾਅ ’ਤੇ ਕੰਮ ਕਰ ਰਹੀ ਹੈ।

ਇਸ ਤੋਂ ਪਹਿਲਾਂ ਸ਼ਹਿਰ ਦੇ ਨਾਮਵਰ ਹਸਪਤਾਲ ਨੇ ਸ਼ਨੀਵਾਰ ਸਾਢੇ 10 ਵਜੇ ਇਕ ਹੋਰ ਜੀਵਨ ਰੱਖਿਆ ਸੰਦੇਸ਼ ਭੇਜਦੇ ਹੋਏ ਕਿਹਾ ਸੀ ਕਿ ਉਸ ਕੋਲ ਸਿਰਫ 45 ਮਿੰਟ ਤੱਕ ਸਪਲਾਈ ਲਈ ਆਕਸੀਜਨ ਬਚੀ ਹੈ ਅਤੇ 100 ਤੋਂ ਵੱਧ ਮਰੀਜ਼ਾਂ ਦੀ ਜ਼ਿੰਦਗੀ ਜ਼ੋਖਮ ਵਿਚ ਹੈ। ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਰਾਘਵ ਚੱਢਾ ਦੀ ਮਦਦ ਨਾਲ ਸ਼ਨੀਵਾਰ ਦੇਰ ਰਾਤ ਕਰੀਬ 12 ਵਜ ਕੇ 20 ਮਿੰਟ ’ਤੇ ਹਸਪਤਾਲ ਨੂੰ ਇਕ ਟੈਂਕਰ ਮਿਲਿਆ, ਜਿਸ ਤੋਂ ਇਕ ਮੀਟ੍ਰਿਕ ਟਨ ਆਕਸੀਜਨ ਮਿਲੀ।

Click here to follow PTC News on Twitter

Related Post