ਕਿਸਾਨਾਂ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦਾ ਕੀਤਾ ਜਾ ਰਿਹਾ ਵਿਰੋਧ

ਬਲਾਕ ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਚਿੱਪ ਵਾਲੇ ਬਿਜਲੀ ਮੀਟਰਾਂ ਨੂੰ ਕਿਸਾਨਾਂ ਮਜ਼ਦੂਰਾਂ ਨੋਜਵਾਨਾ ਅਤੇ ਬੀਬੀਆਂ ਵੱਲੋਂ ਇੱਕਠੇ ਹੋ ਕੇ ਪੁੱਟ ਦਿੱਤਾ ਗਿਆ।

By  Jasmeet Singh March 13th 2023 07:15 PM

ਬਠਿੰਡਾ: ਬਲਾਕ ਬਠਿੰਡਾ ਦੇ ਪਿੰਡ ਮਹਿਮਾ ਭਗਵਾਨਾਂ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਚਿੱਪ ਵਾਲੇ ਬਿਜਲੀ ਮੀਟਰਾਂ ਨੂੰ ਕਿਸਾਨਾਂ ਮਜ਼ਦੂਰਾਂ ਨੋਜਵਾਨਾ ਅਤੇ ਬੀਬੀਆਂ ਵੱਲੋਂ ਇੱਕਠੇ ਹੋ ਕੇ ਪੁੱਟ ਦਿੱਤਾ ਗਿਆ। ਪਿੰਡ ਮਹਿਮਾ ਭਗਵਾਨਾਂ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ 2 ਤਰਫੋਂ ਪਿੰਡ ਵਿੱਚ ਚਿਪ ਵਾਲੇ ਮੀਟਰ ਲਾਏ ਸੀ। ਅਸੀਂ ਉਨ੍ਹਾਂ ਬਿਜਲੀ ਦੇ ਮੀਟਰਾਂ ਨੂੰ ਉਤਾਰ ਦਿੱਤਾ ਅਤੇ ਦੱਸਿਆ ਕਿ ਚਿੱਪ ਵਾਲੇ ਮੀਟਰ ਲਗਨ ਦੇ ਨਾਲ ਪਿੰਡਾਂ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ਿਆਦਾ ਆਉਣਗੇ ਅਤੇ ਜਿਸ ਤਰ੍ਹਾਂ ਮੋਬਾਈਲ ਰੀਚਾਰਜ ਹੁੰਦਾ ਹੈ। ਉਸ ਤਰ੍ਹਾਂ ਹੁਣ ਚਿੱਪ ਵਾਲੇ ਮੀਟਰ ਨੂੰ ਰੀਚਾਰਜ ਕਰਨਾ ਹੋਵੇਗਾ, ਪੈਸੇ ਭਰਨੇ ਪੈਣਗੇ ਅਤੇ ਲੋਕਾਂ 'ਤੇ ਮਹਿੰਗਾਈ ਦਾ ਅਸਰ ਪਵੇਗਾ। ਉਨਾਂ ਕਿਹਾ ਕਿ ਅਸੀਂ ਹਰ ਹਾਲਤ ਵਿੱਚ ਪਿੰਡ ਦੇ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਅਤੇ ਡੱਟ ਕੇ ਇਸਦਾ ਵਿਰੋਧ ਕਰਾਂਗੇ। ਅੱਜ ਚਿੱਪ ਵਾਲੇ ਮੀਟਰਾਂ ਖ਼ਿਲਾਫ਼ ਵਿਰੋਧ 'ਚ ਪਿੰਡ ਦੀ ਮਹਿਲਾਵਾਂ ਭਾਰੀ ਸੰਖਿਆ 'ਚ ਇਥੇ ਸ਼ਾਮਲ ਹੋਈਆਂ ਸਨ।

Related Post