ਬਠਿੰਡਾ 'ਚ ਉਸਾਰੀ ਅਧੀਨ ਮੰਦਿਰ ਦਾ ਡਿੱਗਿਆ ਲੈਂਟਰ, ਦਰਜਨ ਲੋਕ ਜ਼ਖ਼ਮੀ

By  Pardeep Singh January 29th 2023 07:54 PM -- Updated: January 29th 2023 07:55 PM

ਬਠਿੰਡਾ: ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖ਼ੇ ਉਸਾਰੀ ਅਧੀਨ ਮੰਦਿਰ ਦਾ ਲੈਂਟਰ ਡਿੱਗ ਗਿਆ। ਇਸ ਹਾਦਸੇ ਵਿੱਚ ਜ਼ਖਮੀ ਅੱਧੀ ਦਰਜਨ ਲੋਕਾਂ ਨੂੰ ਸਮਾਜ ਸੇਵੀ ਸੰਸਥਾ ਨੇ ਲੈਂਟਰ ਹੇਠੋਂ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਲੈਂਟਰ ਹੇਠ ਹੋਰ ਲੋਕਾਂ ਦੇ ਦਬੇ ਹੋਣ ਦੀ ਸ਼ੰਕਾ  ਹੈ।

ਇਸ ਮੌਕੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਕੰਟਰੋਲ ਰੂਮ ਉੱਤੇ ਇੱਕ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਖ਼ੇ ਇੱਕ ਮੰਦਿਰ ਦਾ ਲੈਂਟਰ ਡਿੱਗ ਗਿਆ ਹੈ। ਜਿਸ ਤੋਂ ਬਾਅਦ ਸਾਡੀ ਟੀਮ ਮੌਕੇ ਉੱਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿੱਖੇ ਲਿਆਂਦਾ ਗਿਆ। 

ਅਪਡੇਟ ਜਾਰੀ ....

Related Post