Bathinda Mayor: ਬਠਿੰਡਾ ’ਚ ਮੇਅਰ ਦੀ ਕੁਰਸੀ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ

ਬਠਿੰਡਾ ’ਚ ਮੇਅਰ ਦੀ ਕੁਰਸੀ ਲਈ ਕਾਂਗਰਸ ਤੇ ਭਾਜਪਾ ਪਾਰਟੀ ਆਹਮੋ-ਸਾਹਮਣੇ ਨਜ਼ਰ ਆ ਰਹੀ ਹੈ। ਇੱਕ ਪਾਸੇ ਕੌਂਸਲਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹਨ ਅਤੇ ਦੂਜੇ ਪਾਸੇ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਏ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹਨ।

By  Aarti February 26th 2023 03:37 PM

ਮੁਨੀਸ਼ ਗਰਗ (ਬਠਿੰਡਾ, 26 ਫਰਵਰੀ): ਬਠਿੰਡਾ ’ਚ ਮੇਅਰ ਦੀ ਕੁਰਸੀ ਲਈ ਕਾਂਗਰਸ ਤੇ ਭਾਜਪਾ ਪਾਰਟੀ ਆਹਮੋ-ਸਾਹਮਣੇ ਨਜ਼ਰ ਆ ਰਹੀ ਹੈ। ਇੱਕ ਪਾਸੇ ਕੌਂਸਲਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹਨ ਅਤੇ ਦੂਜੇ ਪਾਸੇ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਏ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹਨ।

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਨਗਰ ਨਿਗਮ ਦੀ ਮਹਿਲਾ ਮੇਅਰ ਰਮਨ ਗੋਇਲ, ਜਿਸ ਨੂੰ ਕਾਂਗਰਸ ਪਾਰਟੀ ਵੱਲੋਂ ਚਾਰ ਕੌਂਸਲਰਾਂ ਸਮੇਤ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਜਿਨ੍ਹਾਂ ’ਤੇ ਕਾਂਗਰਸ ਖ਼ਿਲਾਫ਼ ਗਤੀਵਿਧੀਆਂ ਕਰਨ ਦੇ ਦੋਸ਼ ਲੱਗੇ ਸਨ, ਕੱਢੇ ਗਏ ਕੌਂਸਲਰਾਂ ’ਚ ਮੇਅਰ ਦਾ ਨਾਂ ਵੀ ਸ਼ਾਮਲ ਸੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਚ ਮੇਅਰ ਦੀ ਕੁਰਸੀ ਨੂੰ ਲੈ ਕੇ ਵੀ ਝਗੜਾ ਚੱਲ ਰਿਹਾ ਹੈ। 

ਇਸ ਲੜਾਈ ਵਿੱਚ ਸ਼ਹਿਰ ਦਾ ਵਿਕਾਸ ਨਾ ਰੁਕੇ, ਜਿਸ ਨੂੰ ਲੈ ਕੇ ਵਿਜੇ ਕੁਮਾਰ ਨਾਮ ਦੇ ਵਿਅਕਤੀ ਨੇ ਬਠਿੰਡਾ ਵਿੱਚ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ, ਦੋਸ਼ ਲਾਏ ਗਏ ਕਿ ਮੇਅਰ ਦੀ ਕੁਰਸੀ ਔਰਤਾਂ ਲਈ ਰਾਖਵੀਂ ਹੈ। ਰਮਨ ਗੋਇਲ ਮੇਅਰ ਬਣੇ ਰਹੇ, ਸੀਨੀਅਰ ਡਿਪਟੀ ਮੇਅਰ ਖੁਦ ਮੇਅਰ ਦੀ ਕੁਰਸੀ ਨੂੰ ਹਥਿਆਉਣਾ ਚਾਹੁੰਦੇ ਹਨ, ਜੋ ਕਿ ਗਲਤ ਹੈ, ਜਿਸ ਲਈ ਵਿਜੇ ਕੁਮਾਰ ਨੇ ਗਧੇ ਦੇ ਪਿੱਛੇ ਕੁਰਸੀ ਬੰਨ੍ਹ ਕੇ ਚਾਰੇ ਪਾਸੇ ਚੱਕਰ ਲਗਾ ਕੇ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ।

ਧਰਨੇ ਦੌਰਾਨ ਮੌਕੇ ’ਤੇ ਪਹੁੰਚੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣਾ ਮੇਅਰ ਬਣਾ ਕਰ ਰਹੇਗੀ ਜੋ ਕੌਂਸਲਰ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਬਾਦਲ ਅਤੇ ਉਨ੍ਹਾਂ ਕੌਂਸਲਰ ਦਾ ਰਿਕਾਰਡ ਮੀਡੀਆ ਦੇ ਸਾਹਮਣੇ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ: ਭਗਵੰਤ ਮਾਨ ਨੂੰ ਪੰਜਾਬ ਦੀ ਸੁਰੱਖਿਆ 'ਚ ਕੋਈ ਦਿਲਚਸਪੀ ਨਹੀਂ: ਕੈਪਟਨ ਅਮਰਿੰਦਰ ਸਿੰਘ

Related Post