Seeking Ransom : 10 ਲੱਖ ਦੀ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਕਾਬੂ
ਬਠਿੰਡਾ ਦੇ ਗੈਂਗਸਟਰ ਕੁਲਵੀਰ ਨਰੂਆਣਾ ਦੇ ਸਾਥੀ ਰਹੇ ਅਮਰੀਕ ਤੋਂ ਫੋਨ 'ਤੇ ਧਮਕੀ ਦੇ ਕੇ 10 ਲੱਖ ਦੀ ਫਿਰੌਤੀ ਮਾਮਲੇ 'ਚ ਪੁਲਿਸ ਦੀ ਵੱਡੀ ਕਰਵਾਈ ਕੀਤੀ ਹੈ। ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਠਿੰਡਾ: ਬਠਿੰਡਾ ਦੇ ਗੈਂਗਸਟਰ ਕੁਲਵੀਰ ਨਰੂਆਣਾ ਦੇ ਸਾਥੀ ਰਹੇ ਅਮਰੀਕ ਤੋਂ ਫੋਨ 'ਤੇ ਧਮਕੀ ਦੇ ਕੇ 10 ਲੱਖ ਦੀ ਫਿਰੌਤੀ ਮਾਮਲੇ 'ਚ ਪੁਲਿਸ ਦੀ ਵੱਡੀ ਕਰਵਾਈ ਕੀਤੀ ਹੈ। ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਇੱਕ ਪਿਸਤੌਲ, ਤਿੰਨ ਮੋਬਾਇਲ ਫੋਨ ਅਤੇ ਇੱਕ ਬਿਨਾਂ ਨੰਬਰ ਦੀ ਸਕੂਟਰੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਅਮਨਦੀਪ ਸਿੰਘ ਉਰਫ ਅਮਨਾ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਬਠਿੰਡਾ ਲਿਆਏ ਹਨ।
ਦਰਅਸਲ ਕੁਝ ਦਿਨ ਪਹਿਲਾਂ ਨਰੂਆਣਾ ਪਿੰਡ ਦੇ ਇੱਕ ਵਿਅਕਤੀ ਨੂੰ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਹੈ ਅਤੇ ਉਨ੍ਹਾਂ ਤੋਂ 1000000 ਰੁਪਏ ਦੀ ਮੰਗ ਕਰਦਾ ਹੈ ਪੈਸੇ ਨਾ ਦੇਣ 'ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਹੈ ਜਿਸਦੀ ਸ਼ਿਕਾਇਤ ਬਠਿੰਡਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਜਦੋਂ ਪੁਲਿਸ ਉਸ ਫੋਨ ਦੀ ਲੋਕੇਸ਼ਨ ਟ੍ਰੈਕ ਕਰਦੀ ਹੈ ਤਾਂ ਉਹ ਨਾਭਾ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨਦੀਪ ਸਿੰਘ ਅਮਨਾ ਦੀ ਫੋਨ ਕਾਲ ਹੁੰਦੀ ਹੈ।
ਪੁਲਿਸ ਦੀ ਜਾਂਚ 'ਚ ਪਿੰਡ ਦੇ ਹੀ ਪ੍ਰਦੀਪ ਸਿੰਘ ਅਤੇ ਤੇਗ਼ ਵੀਰ ਸਿੰਘ ਅਤੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਨਰੂਆਣਾ ਦੇ ਅਮਰੀਕ ਸਿੰਘ ਦੀ ਜਾਣਕਾਰੀ ਅਤੇ ਫੋਨ ਨੰਬਰ ਦਿੱਤੇ ਸਨ ਅਤੇ ਪੂਰੀ ਰੇਕੀ ਵੀ ਕੀਤੀ ਸੀ।ਫਿਲਹਾਲ ਪੁਲਿਸ ਨੇ ਇਨ੍ਹਾਂ ਤਿੰਨਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੇ ਪਾਸੇ ਨਾਭਾ ਦੀ ਜੇਲ੍ਹ ਤੋਂ ਗੈਂਗਸਟਰ ਅਮਨਦੀਪ ਉਰਫ ਅਮਨਾ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ ਅਤੇ ਪੁਲਿਸ ਰਿਮਾਂਡ ਲੈ ਕੇ ਇਸ ਜਾਂਚ 'ਚ ਜੁਟੀ ਹੈ ਕਿ ਅਖ਼ੀਰ ਇਨ੍ਹਾਂ ਲੋਕਾਂ ਨੇ ਫਿਰੌਤੀ ਕਿਉਂ ਮੰਗੀ ਅਤੇ ਇਸ ਫਿਰੌਤੀ ਕਾਂਡ 'ਚ ਇਨ੍ਹਾਂ ਤਿੰਨਾਂ ਤੋਂ ਇਲਾਵਾ ਅਤੇ ਕੌਣ - ਕੌਣ ਸ਼ਾਮਿਲ ਹੈ। ਇਸ ਪੂਰੇ ਫਿਰੌਤੀ ਕਾਂਡ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਐਸਐਸਪੀ ਗੁਲਨੀਤ ਖੁਰਾਨਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।