Mon, Dec 22, 2025
Whatsapp

Salman Khan Mystery Girl: ਇਹ ਹੈ ਸਲਮਾਨ ਖ਼ਾਨ ਦੀ ਮਿਸਟ੍ਰੀ ਗਰਲ, ਤਸਵੀਰਾਂ ਸਾਂਝੀਆਂ ਕਰ ਭਾਈਜਾਨ ਨੇ ਆਖੀ ਇਹ ਗੱਲ੍ਹ

ਸਲਮਾਨ ਖਾਨ ਨੇ 8 ਅਕਤੂਬਰ 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੜਕੀ ਨਾਲ ਤਸਵੀਰ ਸਾਂਝੀ ਕੀਤੀ ਸੀ। ਫੋਟੋ 'ਚ 'ਟਾਈਗਰ' ਮਿਸਟ੍ਰੀ ਗਰਲ ਨਾਲ ਸਾਈਡ ਹੱਗ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।

Reported by:  PTC News Desk  Edited by:  Aarti -- October 09th 2023 02:31 PM -- Updated: October 09th 2023 04:35 PM
Salman Khan Mystery Girl: ਇਹ ਹੈ ਸਲਮਾਨ ਖ਼ਾਨ ਦੀ ਮਿਸਟ੍ਰੀ ਗਰਲ, ਤਸਵੀਰਾਂ ਸਾਂਝੀਆਂ ਕਰ ਭਾਈਜਾਨ ਨੇ ਆਖੀ ਇਹ ਗੱਲ੍ਹ

Salman Khan Mystery Girl: ਇਹ ਹੈ ਸਲਮਾਨ ਖ਼ਾਨ ਦੀ ਮਿਸਟ੍ਰੀ ਗਰਲ, ਤਸਵੀਰਾਂ ਸਾਂਝੀਆਂ ਕਰ ਭਾਈਜਾਨ ਨੇ ਆਖੀ ਇਹ ਗੱਲ੍ਹ

Salman Khan Mystery Girl: ਬਾਲੀਵੁੱਡ ਦੇ ਸਭ ਤੋਂ ਯੋਗ ਬੈਚਲਰ ਸਲਮਾਨ ਖਾਨ ਦਾ ਵਿਆਹ ਫਿਲਮੀ ਹਲਕਿਆਂ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਹਰ ਕੋਈ ਭਾਈਜਾਨ ਦਾ ਵਿਆਹ ਹੁੰਦਾ ਦੇਖਣਾ ਚਾਹੁੰਦਾ ਹੈ। ਇਸ ਦੌਰਾਨ ਬੀਤੇ ਦਿਨੀਂ ਅਦਾਕਾਰ ਨੇ ਅਜਿਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਲੱਗ ਰਿਹਾ ਸੀ ਕਿ ਦਬੰਗ ਖਾਨ ਨੂੰ ਉਨ੍ਹਾਂ ਦਾ ਜੀਵਨ ਸਾਥੀ ਮਿਲ ਗਿਆ ਹੈ।

ਦੱਸ ਦਈਏ ਕਿ ਸਲਮਾਨ ਖਾਨ ਨੇ 8 ਅਕਤੂਬਰ 2023 ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਲੜਕੀ ਨਾਲ ਤਸਵੀਰ ਸਾਂਝੀ ਕੀਤੀ ਸੀ। ਫੋਟੋ 'ਚ 'ਟਾਈਗਰ' ਮਿਸਟਰੀ ਗਰਲ ਨਾਲ ਸਾਈਡ ਹੱਗ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸਲਮਾਨ ਦਾ ਚਿਹਰਾ ਤਾਂ ਨਜ਼ਰ ਆ ਰਿਹਾ ਸੀ ਪਰ ਮਿਸਟਰੀ ਗਰਲ ਨੇ ਇਹ ਫੋਟੋ ਪਿਛਲੇ ਪਾਸੇ ਤੋਂ ਲਈ ਸੀ, ਜਿਸ ਕਾਰਨ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ।


ਸਲਮਾਨ ਖਾਨ ਦੇ ਨਾਲ ਮਿਸਟਰੀ ਗਰਲ ਦੀ ਇਹ ਫੋਟੋ ਕੁਝ ਹੀ ਮਿੰਟਾਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਲੋਕ ਇਹ ਜਾਣਨ ਲਈ ਬੇਤਾਬ ਸਨ ਕਿ ਉਹ ਕੌਣ ਸੀ। ਕੁਝ ਲੋਕਾਂ ਨੇ ਤਾਂ ਇਹ ਵੀ ਮੰਨ ਲਿਆ ਕਿ ਉਹ ਸਲਮਾਨ ਦੀ ਪ੍ਰੇਮਿਕਾ ਹੈ। ਹਾਲਾਂਕਿ, ਅਜਿਹਾ ਕੁਝ ਵੀ ਨਹੀਂ ਹੈ। ਦੱਸ ਦਈਏ ਕਿ ਸਲਮਾਨ ਖਾਨ ਨੇ ਤਾਜ਼ਾ ਤਸਵੀਰ ਸ਼ੇਅਰ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਮਿਸਟਰੀ ਗਰਲ ਉਨ੍ਹਾਂ ਦੀ ਗਰਲਫ੍ਰੈਂਡ ਨਹੀਂ ਸਗੋਂ ਉਨ੍ਹਾਂ ਦੀ ਭਾਂਜੀ ਅਲੀਜ਼ਾ ਅਗਨੀਹੋਤਰੀ ਹੈ। 

ਸਲਮਾਨ ਖਾਨ ਨੇ ਤਾਜ਼ਾ ਤਸਵੀਰ ਸ਼ੇਅਰ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ਮਿਸਟਰੀ ਗਰਲ ਉਨ੍ਹਾਂ ਦੀ ਗਰਲਫ੍ਰੈਂਡ ਨਹੀਂ ਸਗੋਂ ਉਨ੍ਹਾਂ ਦੀ ਭਤੀਜੀ ਅਲੀਜ਼ਾ ਅਗਨੀਹੋਤਰੀ ਹੈ। ਸੱਲੂ ਮੀਆਂ ਨੇ ਆਪਣੀ ਭਤੀਜੀ ਨਾਲ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਮਾਮਾ ਭਾਂਜੀ ਦੋਵੇਂ ਹੱਸਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਅਲੀਜ਼ਾ ਸਲਮਾਨ ਖਾਨ ਦੇ ਕੱਪੜਿਆਂ ਦੇ ਬ੍ਰਾਂਡ 'ਬੀਇੰਗ ਹਿਊਮਨ' ਦੀ ਮਹਿਲਾ ਕਲੈਕਸ਼ਨ ਦਾ ਚਿਹਰਾ ਬਣ ਚੁੱਕੀ ਹੈ। ਅਲੀਜ਼ਾ ਅਗਨੀਹੋਤਰੀ ਆਉਣ ਵਾਲੀ ਫਿਲਮ 'ਫਰੇ' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਹ ਫਿਲਮ ਇਸ ਸਾਲ 24 ਨਵੰਬਰ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: Shah Rukh Khan Security: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਮਿਲੀ Y ਸੁਰੱਖਿਆ, ਇੱਥੇ ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK
PTC NETWORK