Fri, Dec 19, 2025
Whatsapp

Earthquake Latest News: ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਨੂੰ ਆਏ ਭੂਚਾਲ ਤੋਂ ਬਾਅਦ ਲੋਕ ਘਬਰਾ ਗਏ।

Reported by:  PTC News Desk  Edited by:  Aarti -- October 03rd 2023 03:34 PM -- Updated: October 03rd 2023 03:53 PM
Earthquake Latest News: ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

Earthquake Latest News: ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

Earthquake Latest News: ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਨੂੰ ਆਏ ਭੂਚਾਲ ਤੋਂ ਬਾਅਦ ਲੋਕ ਘਬਰਾ ਗਏ। ਦੱਸ ਦਈਏ ਕਿ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਜਿਸ ਦਾ ਕੇਂਦਰ ਨੇਪਾਲ ਵਿੱਚ ਜ਼ਮੀਨ ਤੋਂ ਪੰਜ ਕਿਲੋਮੀਟਰ ਡੂੰਘਾ ਸੀ। ਯੂਪੀ ਅਤੇ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।


ਭੂਚਾਲ ਦੇ ਝਟਕੇ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਖੇਤਰਾਂ ਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਲਖਨਊ, ਹਾਪੁੜ ਅਤੇ ਅਮਰੋਹਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਕਿਉਂ ਆਉਂਦਾ ਹੈ ਭੂਚਾਲ 

ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਉਹ ਖੇਤਰ ਜਿੱਥੇ ਇਹ ਪਲੇਟਾਂ ਟਕਰਾਦੀਆਂ ਹਨ, ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ। ਜਦੋਂ ਬਹੁਤ ਜ਼ਿਆਦਾ ਦਬਾਅ ਬਣ ਜਾਂਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਇੱਕ ਰਸਤਾ ਲੱਭਦੀ ਹੈ ਤਾਂ ਜੋ ਉਹ ਬਾਹਰ ਆ ਸਕੇ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ।

ਇਹ ਵੀ ਪੜ੍ਹੋ: ਮਹਾਰਾਸ਼ਟਰ: ਨਾਂਦੇੜ ਦੇ ਸਰਕਾਰੀ ਹਸਪਤਾਲ 'ਚ ਪਿਛਲੇ 24 ਘੰਟਿਆਂ ‘ਚ 30 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ 12 ਬੱਚੇ ਵੀ ਹਨ ਸ਼ਾਮਿਲ

- PTC NEWS

Top News view more...

Latest News view more...

PTC NETWORK
PTC NETWORK