T20 World Cup 2024: ਰੋਹਿਤ ਸ਼ਰਮਾ ਫਿਰ ਅਸਫਲ, ਆਊਟ ਕਰਨਾ 'ਖੱਬੇ ਹੱਥ' ਦੀ ਖੇਡ
T20 World Cup 2024: ਟੀ-20 ਵਿਸ਼ਵ ਕੱਪ 2024 'ਚ ਟੀਮ ਇੰਡੀਆ ਦੀ ਓਪਨਿੰਗ ਇਕ ਵਾਰ ਫਿਰ ਅਸਫਲ ਰਹੀ ਹੈ। ਰੋਹਿਤ ਅਤੇ ਵਿਰਾਟ ਕੋਹਲੀ ਦੀ ਜੋੜੀ ਹੁਣ ਤੱਕ ਖੇਡੇ ਗਏ ਸਾਰੇ ਪੰਜ ਮੈਚਾਂ ਵਿੱਚ ਅਸਫਲ ਰਹੀ ਹੈ। ਬੰਗਲਾਦੇਸ਼ ਖਿਲਾਫ ਸੁਪਰ 8 ਮੈਚ 'ਚ ਰੋਹਿਤ ਸ਼ਰਮਾ ਦੀ ਗਲਤੀ ਕਾਰਨ ਇਹ ਜੋੜੀ ਟੁੱਟ ਗਈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਗੇਂਦ ਉਨ੍ਹਾਂ ਦੇ ਬੱਲੇ 'ਤੇ ਚੰਗੀ ਤਰ੍ਹਾਂ ਆ ਰਹੀ ਸੀ ਪਰ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ 'ਚ ਰੋਹਿਤ ਨੇ ਆਪਣਾ ਵਿਕਟ ਸੁੱਟ ਦਿੱਤਾ।
ਰੋਹਿਤ ਸ਼ਰਮਾ ਕ੍ਰੀਜ਼ 'ਤੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਬੰਗਲਾਦੇਸ਼ੀ ਗੇਂਦਬਾਜ਼ਾਂ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਰੋਹਿਤ ਨੇ ਸ਼ਾਨਦਾਰ ਅੰਦਾਜ਼ 'ਚ ਤਿੰਨ ਚੌਕੇ ਤੇ ਇਕ ਛੱਕਾ ਲਗਾਇਆ। ਪਰ ਇਸ ਤੋਂ ਬਾਅਦ ਚੌਥੇ ਓਵਰ 'ਚ ਰੋਹਿਤ ਨੇ ਵੱਡੀ ਗਲਤੀ ਕੀਤੀ। ਸ਼ਾਕਿਬ ਅਲ ਹਸਨ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਰੋਹਿਤ ਨੇ ਗੇਂਦ ਨੂੰ ਹਵਾ 'ਚ ਮਾਰਿਆ ਅਤੇ ਜ਼ਾਕਿਰ ਅਲੀ ਨੇ ਸ਼ਾਨਦਾਰ ਕੈਚ ਲਿਆ। ਰੋਹਿਤ ਸ਼ਰਮਾ ਨੂੰ ਇਹ ਸ਼ਾਟ ਖੇਡਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਉਸ ਨੇ ਇਸ ਓਵਰ ਵਿੱਚ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਆਪਣੀ ਵਿਕਟ ਗੁਆ ਦਿੱਤੀ।
ਰੋਹਿਤ ਸ਼ਰਮਾ ਦੀ ਵਿਕਟ ਦੀ ਖਾਸ ਗੱਲ ਇਹ ਸੀ ਕਿ ਉਹ ਲਗਾਤਾਰ ਚੌਥੀ ਵਾਰ ਖੱਬੇ ਹੱਥ ਦੇ ਗੇਂਦਬਾਜ਼ ਦੇ ਖਿਲਾਫ ਆਊਟ ਹੋਏ। ਪਿਛਲੇ ਤਿੰਨ ਮੈਚਾਂ 'ਚ ਉਸ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਆਊਟ ਕੀਤਾ ਅਤੇ ਇਸ ਵਾਰ ਉਹ ਖੱਬੇ ਹੱਥ ਦੇ ਸਪਿਨਰ ਦਾ ਸ਼ਿਕਾਰ ਹੋ ਗਿਆ। ਵੈਸੇ, ਸ਼ਾਕਿਬ ਅਲ ਹਸਨ ਲਈ ਰੋਹਿਤ ਸ਼ਰਮਾ ਦੀ ਵਿਕਟ ਬਹੁਤ ਖਾਸ ਰਹੀ। ਦਰਅਸਲ, ਉਹ ਟੀ-20 ਵਿਸ਼ਵ ਕੱਪ ਵਿੱਚ ਪੰਜਾਹ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ।
- PTC NEWS