Sat, Apr 27, 2024
Whatsapp

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਵਿਰੁੱਧ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ,ਜਾਣੋਂ ਪੂਰਾ ਮਾਮਲਾ

Written by  Shanker Badra -- November 28th 2018 09:20 PM
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਵਿਰੁੱਧ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ,ਜਾਣੋਂ ਪੂਰਾ ਮਾਮਲਾ

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਵਿਰੁੱਧ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ,ਜਾਣੋਂ ਪੂਰਾ ਮਾਮਲਾ

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੇ ਵਿਰੁੱਧ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ,ਜਾਣੋਂ ਪੂਰਾ ਮਾਮਲਾ:ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੇ ਸੀਨੀਅਰ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਅੱਜ ਮੁਕਤਸਰ ਸਾਹਿਬ ਵਿਖੇ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।ਰਾਜਸਥਾਨ ਦੇ ਪੀਲੀਆ ਬੰਗਾ ਵਿਖੇ ਚੋਣਾਂ ਦੌਰਾਨ ਖੰਘ ਵਾਲੀ ਦਵਾਈ ਦੇ ਕੀਤੇ ਗਏ ਪ੍ਰਚਾਰ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਬੁਖ਼ਲਾਹਤ ਵਿੱਚ ਆਏ ਰਾਜਾ ਵੜਿੰਗ ਨੇ ਪੱਤਰਕਾਰਾਂ 'ਤੇ ਹੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ,ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿਚ ਰੋਸ ਹੈ।Amrinder Singh Raja Warring Against journalist community Protestਦਰਅਸਲ 'ਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।ਉਹ ਵੀਡੀਓ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਪੀਲੀਆ ਬੰਗਾ ਇਲਾਕੇ ਦੀ ਦੱਸੀ ਜਾ ਰਹੀ ਹੈ।ਜਿਥੇ ਵਿਧਾਇਕ ਰਾਜਾ ਵੜਿੰਗ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਸਥਾਨ ਦੇ ਵੋਟਰਾਂ ਨੂੰ ਕਹਿ ਰਹੇ ਰਹੇ ਹਨ ਕਿ ਜਦੋਂ ਤੁਸੀਂ ਪੰਜਾਬ ਆਓਗੇ ਤਾਂ ਅਸੀਂ ਤੁਹਾਨੂੰ ਗੁਲਾਬ ਜਾਮੁਨ ਖੁਆਵਾਂਗੇ ਅਤੇ ਰਾਤ ਨੂੰ ਖਾਂਸੀ ਦੀ ਦਵਾਈ (ਸ਼ਰਾਬ) ਵੀ ਪਿਆਵਾਂਗੇ।ਜਿਸ ਤੋਂ ਬਾਅਦ ਮੀਡੀਆ ’ਚ ਪ੍ਰਕਾਸ਼ਿਤ ਖ਼ਬਰਾਂ ਤੋਂ ਵਿਧਾਇਕ ਰਾਜਾ ਵੜਿੰਗ ਕਾਫ਼ੀ ਪ੍ਰੇਸ਼ਾਨ ਹੋਏ ਅਤੇ ਦੋ ਦਿਨ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕਿ ਇਸ ਸਭ ਦੀ ਜਿੰਮੇਵਾਰੀ ਲੈਣ ਦੀ ਬਜਾਇ ਪੱਤਰਕਾਰਾਂ ਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕਰਨ ਲੱਗੇ।Amrinder Singh Raja Warring Against journalist community Protestਰਾਜਾ ਵੜਿੰਗ ਵੱਲੋਂ ਪੱਤਰਕਾਰਾਂ 'ਤੇ ਲਾਏ ਗਏ ਦੋਸ਼ਾਂ ਵਿਰੁੱਧ ਪਹਿਲਾਂ ਉਹਨਾਂ ਦੇ ਹੀ ਹਲਕਾ ਗਿੱਦੜਬਾਹਾ ਤੋਂ ਪੱਤਰਕਾਰ ਭਾਈਚਾਰੇ ਨੇ ਵੜਿੰਗ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਅਤੇ ਹੁਣ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਪੱਤਰਕਾਰ ਭਾਈਚਾਰਾ ਵੀ ਇੱਕਜੁੱਟ ਹੋ ਗਿਆ।ਅੱਜ ਮੁਕਤਸਰ ਵਿਖੇ ਪੱਤਰਕਾਰ ਭਾਈਚਾਰੇ ਵੱਲੋਂ ਰਾਜਾ ਵੜਿੰਗ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਭਵਿੱਖ ਵਿਚ ਗਿੱਦੜਬਾਹਾ ਦਾ ਪੱਤਰਕਾਰ ਭਾਈਚਾਰਾ ਜੋ ਵੀ ਫੈਸਲਾ ਲਏਗਾ ਤਾਂ ਮੁਕਤਸਰ ਦੇ ਪੱਤਰਕਾਰ ਉਸਦਾ ਸਾਥ ਦੇਣਗੇ।Amrinder Singh Raja Warring Against journalist community Protestਅਸੀ ਗਿੱਦੜਬਾਹਾ ਦੇ ਪੱਤਰਕਾਰ ਭਾਈਚਾਰੇ ਦਾ ਸਾਥ ਦੇਵਾਗੇ ਅਤੇ ਰਾਜਾ ਵੜਿੰਗ ਵੱਲੋਂ ਪੱਤਰਕਾਰ ਭਾਈਚਾਰੇ ਸਬੰਧੀ ਜੋ ਸ਼ਬਦਾਵਲੀ ਵਰਤੀ ਗਈ, ਉਸਦੀ ਮਾਫ਼ੀ ਮੰਗਣੀ ਚਾਹੀਦੀ ਹੈ। -PTCNews


Top News view more...

Latest News view more...