Sat, Apr 27, 2024
Whatsapp

ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ

Written by  Shanker Badra -- February 13th 2020 09:14 PM
ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ

ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ

ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ:ਪੱਟੀ : ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ 'ਤੇ ਕਸਬਾ ਬੰਡਾਲਾ ਨੇੜੇ ਦੇਰ ਰਾਤ ਇਨੋਵਾ ਗੱਡੀ ਦੀ ਸੜਕ 'ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ ਵਿਦੇਸ਼ ਤੋਂ ਆਪਣੇ ਚਚੇਰੇ ਭਰਾ ਦਾ ਵਿਆਹ ਦੇਖਣ ਆਏ ਨੌਜਵਾਨ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ ਜਦਕਿ ਇਕ ਹੋਰ ਨੌਜਵਾਨ ਤਾਏ ਦੇ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_388915" align="aligncenter" width="300"] Amritsar-Bathinda National Highway Road Accident, Two NRI Youths Death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ[/caption] ਮਿਲੀ ਜਾਣਕਾਰੀ ਅਨੁਸਾਰ ਜਗਮੀਤ ਸਿੰਘ ਜੱਗਾ ਪੁੱਤਰ ਨਿਰਮਲਜੀਤ ਸਿੰਘ ਲਾਲੀ ਦੇ ਚਚੇਰੇ ਭਰਾ ਹਰਮੀਤ ਸਿੰਘ ਦਾ ਸ਼ੁੱਕਰਵਾਰ ਨੂੰ ਸ਼ਗਨ ਅਤੇ ਸ਼ਨੀਵਾਰ ਨੂੰ ਵਿਆਹ ਹੋਣਾ ਸੀ। ਜਿਸ ਦੇ ਲਈ ਜਗਮੀਤ ਸਿੰਘ ਵੀਰਵਾਰ ਦੇਰ ਰਾਤ ਨੂੰ ਦੁਬਈ ਤੋਂ ਹਵਾਈ ਅੱਡੇ ਆਇਆ ਤਾਂ ਉਸਨੂੰ ਲੈਣ ਲਈ ਪੱਟੀ ਤੋਂ ਉਸਦੇ ਮਾਮੇ ਦਾ ਮੁੰਡਾ ਹੀਰਾ ਸਿੰਘ ਪੁੱਤਰ ਨਰਿੰਦਰ ਸਿੰਘ ਅਤੇ ਉਸਦਾ ਦੋਸਤ ਗੁਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਰਵਾਨਾ ਹੋਏ। [caption id="attachment_388914" align="aligncenter" width="300"]Amritsar-Bathinda National Highway Road Accident, Two NRI Youths Death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ[/caption] ਜਦੋਂ ਰਾਤ ਨੂੰ ਤਿੰਨੇ ਨੌਜਵਾਨ ਆਪਣੀ ਇਨੋਵਾ ਗੱਡੀ 'ਤੇ ਵਾਪਸ ਪੱਟੀ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਪਿੰਡ ਬੰਡਾਲਾ ਨੇੜੇ ਸੜਕ 'ਤੇ ਖੜ੍ਹੇ ਟਰਾਲੇ ਵਿਚ ਜਾ ਵੱਜੀ। ਜਿਸ ਕਾਰਨ ਜਗਮੀਤ ਸਿੰਘ ਜੱਗਾ ਅਤੇ ਗੁਰਪਿੰਦਰ ਸਿੰਘ ਸੈਪੀ ਦੀ ਮੌਤ ਹੋ ਗਈ ਅਤੇ ਹੀਰਾ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। [caption id="attachment_388913" align="aligncenter" width="300"]Amritsar-Bathinda National Highway Road Accident, Two NRI Youths Death ਵਿਆਹ ਦੀਆਂ ਖੁਸ਼ੀਆਂ 'ਚ ਪਏ ਕੀਰਨੇ, ਵਾਪਰਿਆ ਵੱਡਾ ਹਾਦਸਾ, ਪੜ੍ਹੋ ਪੂਰੀ ਖ਼ਬਰ[/caption] ਦੱਸਿਆ ਜਾਂਦਾ ਹੈ ਕਿ ਮ੍ਰਿਤਕ ਗੁਰਪਿੰਦਰ ਸਿੰਘ ਸੈਪੀ ਆਪਣੇ ਪਿੱਛੇ ਪਤਨੀ ਅਤੇ ਲੜਕਾ ਛੱਡ ਗਿਆ,ਜਦੋ ਕਿ ਜਗਮੀਤ ਸਿੰਘ ਅਜੇ ਕੁਆਰਾ ਸੀ। ਜਦੋਂ ਪਰਿਵਾਰ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ ਸਨ।  ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...