ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ
ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ:ਅੰਮ੍ਰਿਤਸਰ : ਪੰਜਾਬ 'ਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਇਸ ਤਰ੍ਹਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਵੀ ਚੋਣ ਪ੍ਰਚਾਰ ਕਰ ਰਹੇ ਹਨ।
[caption id="attachment_295968" align="aligncenter" width="300"] ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ[/caption]
ਇਸ ਦੌਰਾਨ ਜਿਥੇ ਫ਼ਿਲਮ ਸਟਾਰ ਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੱਲੋਂ ਹਰਦੀਪ ਪੁਰੀ ਦੇ ਹੱਕ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ,ਓਥੇ ਹੀ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਤੇ ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੀ ਅਚਾਨਕ ਪਹੁੰਚੇ ਹਨ।ਸੰਨੀ ਦਿਓਲ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਲਈ ਹੰਸ ਰਾਜ ਹੰਸ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਕੋਲ ਪਹੁੰਚੇ ਹਨ।ਇਸ ਤੋਂ ਬਾਅਦ ਹੰਸ ਰਾਜ ਹੰਸ ਅਤੇ ਸੰਨੀ ਦਿਓਲ ਵੱਲੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਲਈ ਵੋਟਾਂ ਮੰਗੀਆਂ ਜਾਣਗੀਆਂ।
[caption id="attachment_295986" align="aligncenter" width="300"]
ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ[/caption]
ਪੰਜਾਬ 'ਚ ਚੋਣਾਂ ਦੇ ਮਾਹੌਲ 'ਚ ਸੰਨੀ ਦਿਓਲ ਦੀ ਐਂਟਰੀ ਤੋਂ ਬਾਅਦ ਸਿਆਸਤ ਭਖ ਗਈ ਹੈ ਕਿਉਂਕਿ ਸੰਨੀ ਦਿਓਲ ਖ਼ੁਦ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ।ਉਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਗੁਰਦਾਸਪੁਰ ਦੇ ਵੱਖ -ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਇਸ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਦਾ ਹੈ।
[caption id="attachment_295985" align="aligncenter" width="300"]
ਅੰਮ੍ਰਿਤਸਰ : ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਅੱਜ ਸੰਨੀ ਦਿਓਲ ਕੱਢਣਗੇ ਰੋਡ ਸ਼ੋਅ , ਹੰਸ ਰਾਜ ਹੰਸ ਵੀ ਪਹੁੰਚੇ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਡਰੀਮ ਗਰਲ ਹੇਮਾ ਮਾਲਿਨੀ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਮਾਨਸਾ ਵਿਖੇ ਰੋਡ ਸ਼ੋਅ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਉਂਦੀ 19 ਮਈ ਨੂੰ ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਵੋਟਿੰਗ ਹੋਵੇਗੀ, ਜਿਸ ਲਈ ਚੋਣ ਪ੍ਰਚਾਰ 17 ਮਈ ਨੂੰ ਬੰਦ ਹੋ ਜਾਵੇਗਾ। 23 ਮਈ ਨੂੰ 17ਵੀਂ ਲੋਕ ਸਭਾ ਦੇ ਨਤੀਜੇ ਜਾਰੀ ਕੀਤੇ ਜਾਣਗੇ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ