ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ, “ਅੱਗ ਨਾਲ ਨਾ ਖੇਡੋ”

Sukhbir Singh Badal

ਸੁਖਬੀਰ ਬਾਦਲ ਨੇ ਕਾਂਗਰਸੀ ਸਰਕਾਰ ਨੂੰ ਕਿਹਾ, “ਅੱਗ ਨਾਲ ਨਾ ਖੇਡੋ”,ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਾਜਾਸਾਂਸੀ ‘ਚ ਪੈਂਦੇ ਪਿੰਡ ਅਦਲੀਵਾਲਾ ‘ਚ ਸਥਿਤ ਨਿਰੰਕਾਰੀ ਭਵਨ ‘ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਜ਼ਾਹਰ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਨਿੰਦਣਯੋਗ ਹੈ।AMRITSAR

ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਪੰਜਾਬ ‘ਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਜੋ ਕਿ ਕਾਫੀ ਨਿੰਦਣਯੋਗ ਹਨ। ਜਿਸ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਹੈ, ਉਹਨਾਂ ਕਿਹਾ ਕਿ ਪਹਿਲਾ ਮਕਸੂਦਾਂ ਬੰਬ ਧਮਾਕਾ ਹੁੰਦਾ ਹੈ ਉਸ ਤੋਂ ਬਾਅਦ ਅੰਮ੍ਰਿਤਸਰ ‘ਚ ਇਹ ਭਾਣਾ ਵਾਪਰਦਾ ਹੈ।

ਫੌਜ ਦੇ ਮੁਖੀ ਨੇ ਸੁਚੇਤ ਰਹਿਣ ਲਈ ਕਿਹਾ ਸੀ।ਇਸ ਤੋਂ ਬਾਅਦ ਸਰਦਾਰ ਬਾਦਲ ਨੇ ਕਾਂਗਰਸੀ ਸਰਕਾਰ ਨੂੰ ਕਿਹਾ ਕਿ ਅੱਗ ਨਾਲ ਨਾ ਖੇਡੋ, ਪੰਜਾਬ ਦੁਬਾਰਾ ਅੱਤਵਾਦ ਦੇ ਦੌਰ ‘ਚ ਨਹੀਂ ਜਾਣਾ ਚਾਹੁੰਦਾ।

ਹੋਰ ਪੜ੍ਹੋ: ਪੰਜਾਬ ਦੇ ਮੰਤਰੀ ਲੋਕਾਂ ਦੀਆਂ ਤਕਲੀਫਾਂ ਖ਼ਤਮ ਕਰਨ ਥਾਂ ਇੱਕ ਦੂਜੇ ਉੱਤੇ ਸੁੱਟ ਰਹੇ ਨੇ ਜ਼ਿੰਮੇਵਾਰੀ:ਮਜੀਠੀਆ

ਦੱਸਣਯੋਗ ਹੈ ਕਿ ਦੋ ਬੰਦੂਕ ਧਾਰੀ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ਤੇ ਪਿੰਡ ਅਦਲੀਵਾਲ ਦੇ ਸਤਸੰਗ ਭਵਨ ਅੰਦਰ ਜਾ ਕੇ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।ਜਿਸ ਦੌਰਾਨ ਦਰਜਨਾਂ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ ਵੱਖ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ 3 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

—PTC News