ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕ ਡਿੱਗੀ ਮਸਜਿਦ ਦੀ ਕੰਧ, ਇੱਕ ਵਿਅਕਤੀ ਹੋਇਆ ਜ਼ਖਮੀ

Amritsar Hall Gate Near mosque wall fall,One person injured
ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕਡਿੱਗੀ ਮਸਜਿਦ ਦੀ ਕੰਧ, ਇੱਕ ਵਿਅਕਤੀ ਹੋਇਆ ਜ਼ਖਮੀ

ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕਡਿੱਗੀ ਮਸਜਿਦ ਦੀ ਕੰਧ, ਇੱਕ ਵਿਅਕਤੀ ਹੋਇਆ ਜ਼ਖਮੀ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕ ਮੇਨ ਬਾਜ਼ਾਰ ‘ਚ ਉਸ ਵੇਲੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਮਸਜਿਦ ਦੀ ਕੰਧ ਅਚਾਨਕ ਡਿੱਗ ਗਈ। ਇਥੇ 150 ਸਾਲ ਪੁਰਾਣੀ ਇੱਕ ਮਸਜਿਦ ਜਾਨਮੁਹਮੱਦ ਦੀ ਲਗਭਗ 60 ਫੁੱਟ ਦੇ ਕਰੀਬ ਲੰਬੀ ਕੰਧ ਇੱਕ ਦਮ ਟੁੱਟ ਕੇ ਡਿੱਗ ਗਈ ਹੈ।

Amritsar Hall Gate Near mosque wall fall,One person injured
ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕਡਿੱਗੀ ਮਸਜਿਦ ਦੀ ਕੰਧ, ਇੱਕ ਵਿਅਕਤੀ ਹੋਇਆ ਜ਼ਖਮੀ

ਇਸ ਹਾਦਸੇ ਦੌਰਾਨ ਇਕ ਵਿਅਕਤੀ ਮਲਬੇ ਹੇਠ ਦੱਬ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਇਸਦੇ ਨਾਲ ਹੀ ਮਲਬੇ ਹੇਠਾਂ ਆਉਣ ਕਰਕੇ 7 ਦੇ ਕਰੀਬ ਦੁਕਾਨਾਂ ਤੇ ਸਾਈਕਲ ਸਮੇਤ ਇੱਕ ਐਕਟੀਵਾ ਨੂੰ ਨੁਕਸਾਨ ਪਹੁੰਚਿਆ ਹੈ।

Amritsar Hall Gate Near mosque wall fall,One person injured
ਅੰਮ੍ਰਿਤਸਰ ਦੇ ਹਾਲ ਗੇਟ ਨਜ਼ਦੀਕਡਿੱਗੀ ਮਸਜਿਦ ਦੀ ਕੰਧ, ਇੱਕ ਵਿਅਕਤੀ ਹੋਇਆ ਜ਼ਖਮੀ

ਇਸ ਮੌਕੇ ‘ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਆਪਣੀਆਂ ਦੁਕਾਨਾਂ ‘ਚ ਬੈਠੇ ਹੋਏ ਸਨ ਕਿ ਅਚਾਨਕ ਮਸਜਿਦ ਦੀ ਕੰਧਡਿੱਗ ਗਈ। ਦੱਸ ਦੇਈਏ ਕਿ ਅੰਮ੍ਰਿਤਸਰ ਦਾ ਹਾਲ ਗੇਟ ਇਲਾਕਾ ਜੋ ਕਿ ਹੈਰੀਟੇਜ ਸਟਰੀਟ ਦੇ ਨਾਲ ਲਗਦਾ ਹੈ ,ਇਥੇ ਹਜ਼ਾਰਾਂ ਦੀ ਗਿਣਤੀ ‘ਚ ਸਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ।
-PTCNews