Fri, Apr 26, 2024
Whatsapp

ਅੰਮ੍ਰਿਤਸਰ ਜੇਲ੍ਹ ਬਰੇਕ ਕਾਂਡ: ਪੁਲਿਸ ਨੇ ਵਾਰਡਨ ਸਮੇਤ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ

Written by  Jashan A -- February 03rd 2020 09:20 PM
ਅੰਮ੍ਰਿਤਸਰ ਜੇਲ੍ਹ ਬਰੇਕ ਕਾਂਡ: ਪੁਲਿਸ ਨੇ ਵਾਰਡਨ ਸਮੇਤ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਜੇਲ੍ਹ ਬਰੇਕ ਕਾਂਡ: ਪੁਲਿਸ ਨੇ ਵਾਰਡਨ ਸਮੇਤ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ 'ਚੋਂ ਫਰਾਰ ਹੋਏ 3 ਕੈਦੀਆਂ ਦੇ ਮਾਮਲੇ 'ਚ ਪੁਲਿਸ ਨੇ ਵਾਰਡਨ ਧੀਰ ਸਿੰਘ, ਸ਼ਮਸ਼ੇਰ ਸਿੰਘ ਅਤੇ ਹੋਮ ਗਾਰਡ ਜਵਾਨ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਨੇ 7 ਪੁਲਿਸ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਡੀ. ਜੀ. ਪੀ. ਜੇਲ ਪੀ. ਕੇ. ਸਿਨਹਾ ਨੇ ਪ੍ਰੈਸ ਵਾਰਤਾ ਕਰ ਦਿੱਤੀ। Amritsar Jail Break Incidentਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਹਵਾਲਾਤੀਆਂ ਦੇ ਭੱਜਣ ਦੇ ਮਾਮਲੇ ਦੀ ਨਿਆਂਇਕ ਜਾਂਚ ਜਲੰਧਰ ਡਿਵੀਜਨ ਦੇ ਕਮਿਸਨਰ ਨੂੰ ਕਰਨ ਦੇ ਆਦੇਸ ਦਿੱਤੇ ਹਨ। ਹੋਰ ਪੜ੍ਹੋ: ਅਜੇ ਵੀ ਨਹੀਂ ਟਲਿਆ ਜਲੰਧਰ ਤੋਂ ਖੌਫ ਦਾ ਸਾਇਆ, ਪੁਲਿਸ ਵੱਲੋਂ ਅੱਤਵਾਦੀ ਰੂਮ ਪਾਰਟਨਰ ਨੂੰ ਕੀਤਾ ਗਿਆ ਕਾਬੂ ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹ ਸੁਰੱਖਿਆ ਲਈ ਜਿੰਮੇਵਾਰ ਵਿਅਕਤੀਆਂ ਨੂੰ ਪੈਂਡਿੰਗ ਜਾਂਚ ਦੇ ਨਾਲ ਤੁਰੰਤ ਮੁਅੱਤਲ ਦੇ ਹੁਕਮ ਦਿੱਤੇ ਸਨ। Amritsar Jail Break Incidentਦੱਸਣਯੋਗ ਹੈ ਕਿ ਪਿਛਲੇ ਦਿਨੀਂ 3 ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਹਨ, ਜਿਸ ਕਾਰਨ ਪੁਲਸ ‘ਚ ਹਫੜਾ-ਦਫੜੀ ਮਚ ਗਈ ਹੈ। ਫਰਾਰ ਹਵਾਲਾਤੀਆਂ ‘ਚੋਂ 2 ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਖਡੂਰ ਸਾਹਿਬ ਨਾਲ ਸਬੰਧਿਤ ਹਨ ਤੇ ਤੀਜਾ ਹਵਾਲਾਤੀ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ। -PTC News


Top News view more...

Latest News view more...