ਹੋਰ ਖਬਰਾਂ

ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ 'ਤੇ ਕੀਤੀ ਗਈ ਅੱਪਲੋਡ

By Shanker Badra -- January 19, 2021 2:01 pm -- Updated:Feb 15, 2021

ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ 'ਤੇ ਕੀਤੀ ਗਈ ਅੱਪਲੋਡ:ਅੰਮ੍ਰਿਤਸਰ : ਸਾਕਾ ਜਲਿਆਂਵਾਲਾ ਬਾਗ 1919 ਵਿੱਚ ਹੋਏ ਸ਼ਹੀਦਾਂ ਦੇ ਸਨਮਾਨ ਵਜੋਂ ਰਾਜ ਪੱਧਰੀ ਸਮਾਗਮ, ਆਨੰਦ ਅੰਮ੍ਰਿਤ ਪਾਰਕ, ਰਣਜੀਤ ਐਵੀਨਿਊ ਵਿਖੇ 25 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦਿਨ ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

Amritsar : list of martyrs of Jallianwala Bagh has been uploaded on the district website ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ 'ਤੇ ਕੀਤੀ ਗਈ ਅੱਪਲੋਡ

ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਦਫ਼ਤਰੀ ਰਿਕਾਰਡ ਦੇ ਆਧਾਰ ਤੇ ਇਸ ਦਫ਼ਤਰ ਕੋਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਜੋ ਸੂਚੀ ਮੌਜਦੂ ਹੈ, ਉਹ https://amritsar.nic.in ਤੇ ਅਪਲੋਡ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸ਼ਹੀਦਾਂ ਦੇ ਮੌਜੂਦਾ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਸੂਚੀ ਵਿਚ ਮੁਕੰਮਲ ਪਤਾ ਨਾ ਹੋਣ ਕਰਕੇ ਕਈ ਪਰਿਵਾਰਾਂ ਨਾਲ ਸੰਪਰਕ ਸਾਧਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।

Amritsar : list of martyrs of Jallianwala Bagh has been uploaded on the district website ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ 'ਤੇ ਕੀਤੀ ਗਈ ਅੱਪਲੋਡ

ਖਹਿਰਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਪੁਰਖਾਂ ਦਾ ਨਾਮ ਇਸ ਸੂਚੀ ਵਿਚ ਸ਼ਾਮਲ ਹੈ ਤਾਂ ਉਹ ਦਫ਼ਤਰ ਡਿਪਟੀ ਕਮਿਸ਼ਨਰ ਦੇ ਐਲ.ਐਫ. ਏ. ਸ਼ਾਖਾ ਕਮਰਾ ਨੰ: 20, ਤਹਿਸੀਲ ਕੰਪਲੈਕਸ ਅੰਮਿ੍ਰਤਸਰ ਗਰਾਉਂਡ ਫਲੌਰ ਵਿਖੇ 22 ਜਨਵਰੀ ਨੂੰ ਸਵੇਰੇ 11:00 ਵਜੇ ਤੱਕ ਸੰਪਰਕ ਕਰ ਸਕਦੇ ਹਨ।

ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ

Amritsar : list of martyrs of Jallianwala Bagh has been uploaded on the district website ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸੂਚੀ ਜ਼ਿਲ੍ਹਾ ਵੈੱਬਸਾਈਟ 'ਤੇ ਕੀਤੀ ਗਈ ਅੱਪਲੋਡ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰ: 0183-2223991 ਤੇ ਜਾਂ ਈਮੇਲ acgrasr@gmail.com  ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
-PTCNews