Sat, Apr 27, 2024
Whatsapp

ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

Written by  Shanker Badra -- January 29th 2019 04:47 PM
ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ

ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ:ਅੰਮ੍ਰਿਤਸਰ : ਅੰਮ੍ਰਿਤਸਰ ਨਗਰ ਨਿਗਮ ਵੱਲੋਂ ਰੇੜੀ ਵਾਲਿਆਂ 'ਤੇ ਲਗਾਏ 1500 ਰੁਪਏ ਪ੍ਰਤੀ ਮਹੀਨਾ ਟੈਕਸ ਖਿਲਾਫ਼ ਅੱਜ ਫ਼ਿਰ ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਨਗਰ ਨਿਗਮ ਅਤੇ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਦੌਰਾਨ ਭਾਜਪਾ ਨੇ ਰੇੜੀ ਫੜੀ ਯੂਨੀਅਨ ਦੇ ਸੰਘਰਸ਼ ਦੀ ਹਿਮਾਇਤ ਕੀਤੀ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਹੈ। [caption id="attachment_247939" align="aligncenter" width="300"]Amritsar Municipal Corporation vendor 1500 per month tax Against Protest ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ[/caption] ਦਰਅਸਲ 'ਚ ਅੰਮ੍ਰਿਤਸਰ ਬੱਸ ਅੱਡੇ ਦੇ ਕੋਲ ਰੇਹੜੀ ਲਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲੇ ਰੇੜੀ ਵਾਲਿਆਂ ਦੀਆਂ ਮੁਸ਼ਕਿਲ ਹੁਣ ਵੱਧ ਗਈਆਂ ਹਨ।ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਹਰ ਰੇਹੜੀ 'ਤੇ 1500 ਰੁਪਏ ਪ੍ਰਤੀ ਮਹੀਨਾ ਟੈਕਸ ਲਗਾ ਦਿੱਤਾ ਗਿਆ ਹੈ।ਇਸ ਮੁਤਾਬਕ ਜੇਕਰ ਸੜਕ 'ਤੇ ਕੋਈ ਰੇਹੜੀ ਲਗਾਉਣਾ ਚਾਹੁੰਦਾ ਹੈ ਤਾਂ 1500 ਰੁਪਏ ਹਰ ਮਹੀਨੇ ਦੇਣੇ ਹੋਣਗੇ।ਇਸ ਨੂੰ ਲੈ ਕੇ ਰੇੜੀ ਫੜੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। [caption id="attachment_247938" align="aligncenter" width="300"]Amritsar Municipal Corporation vendor 1500 per month tax Against Protest ਰੇੜੀ ਫੜੀ ਯੂਨੀਅਨ ਵੱਲੋਂ ਲਗਾਤਾਰ ਦੂਜੇ ਦਿਨ ਵੀ ਨਵਜੋਤ ਸਿੱਧੂ ਖਿਲਾਫ ਰੋਸ ਪ੍ਰਦਰਸ਼ਨ[/caption] ਇਸ ਮੌਕੇ ਰੇੜੀ ਫੜੀ ਯੂਨੀਅਨ ਦੇ ਨਾਲ ਭਾਜਪਾ ਨੇ ਵੀ ਸਮਰਥਨ ਕੀਤਾ ਹੈ।ਇਸ ਦੌਰਾਨ ਭਾਜਪਾ ਦੇ ਬੁਲਾਰੇ ਰਾਜੇਸ਼ ਹਨੀ ਦਾ ਕਹਿਣਾ ਹੈ ਕਿ ਰੇਹੜੀ ਵਾਲੇ ਹਰ ਰੋਜ਼ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ,ਉਤੋਂ ਨਗਰ ਨਿਗਮ ਨੇ ਰੇਹੜੀ ਵਾਲਿਆਂ 'ਤੇ ਐਨਾ ਬੋਝ ਲਗਾ ਦਿੱਤਾ ਗਿਆ ਹੈ ,ਇਹ ਬੇਨਿਸਾਫ਼ੀ ਹੈ। -PTCNews


Top News view more...

Latest News view more...