ਹਾਦਸੇ/ਜੁਰਮ

ਅੰਮ੍ਰਿਤਸਰ 'ਚ ਬੇਖੌਫ ਲੁਟੇਰੇ, ATM 'ਚ ਵੜ੍ਹ ਕੇ ਬਜ਼ੁਰਗ ਤੋਂ ਲੁੱਟੇ 35000

By Jashan A -- July 22, 2019 8:07 pm -- Updated:Feb 15, 2021

ਅੰਮ੍ਰਿਤਸਰ 'ਚ ਬੇਖੌਫ ਲੁਟੇਰੇ, ATM 'ਚ ਵੜ੍ਹ ਕੇ ਬਜ਼ੁਰਗ ਤੋਂ ਲੁੱਟੇ 35000,ਅੰਮ੍ਰਿਤਸਰ: ਪੰਜਾਬ 'ਚ ਲੁੱਟਣ ਖੋਹਾਂ ਦਿਨ ਘਟਨਾਵਾਂ ਲਗਾਤਰ ਵਧਦੀਆਂ ਜਾ ਰਹੀਆਂ ਹਨ। ਕੁਝ ਸਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨ ਸੂਬੇ 'ਚ ਲੁੱਟਾਂ ਖੋਹਾਂ ਦਾ ਨਵਾਂ ਮਾਮਲਾ ਦੇਖਣ ਨੂੰ ਮਿਲਦਾ ਹੈ।

ਅਜਿਹਾ ਹੀ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੇ ਬਸੰਤ ਐਵੀਨਿਊ ਤੋਂ ਸਾਹਮਣੇ ਆਇਆ ਹੈ। ਜਿਥੇ ਨਕਲੀ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ATM 'ਚ ਦਾਖਲ ਹੋ ਕੇ ਇੱਕ ਬਜ਼ੁਰਗ ਤੋਂ 35000 ਰੁਪਏ ਲੁੱਟ ਲਏ। ਵਾਰਦਾਤ ATM 'ਚ ਲੱਗੇ ਕੈਮਰਿਆਂ 'ਚ ਕੈਦ ਹੋ ਗਈ।

ਹੋਰ ਪੜ੍ਹੋ: ਗੁਰੂ ਨਗਰੀ 'ਚ ਵੱਡੀ ਵਾਰਦਾਤ, ਬਾਜ਼ਾਰ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਿਸ ਦਾ ਇੱਕ ਵੀਡੀਓ ਵੀ ਸ੍ਹਾਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰਾਂ ਇਹਨਾਂ ਲੁਟੇਰਿਆਂ ਨੇ ਬਜ਼ੁਰਗ ਨੂੰ ATM ਢਾਹ ਕੇ ਉਸ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਸੀਸੀਟੀਵੀ ਫੁਟੇਜ਼ ਦੇ ਦੇ ਅਧਾਰ 'ਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

  • Share