ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਠੁਕਰਾਈ ਕੈਪਟਨ ਦੀ ਪੇਸ਼ਕਸ਼, ਹੁਣ ਅੰਮ੍ਰਿਤਸਰ ਤੋਂ ਨਹੀਂ ਲੜਨਗੇ ਚੋਣ: ਸੂਤਰ

ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਠੁਕਰਾਈ ਕੈਪਟਨ ਦੀ ਪੇਸ਼ਕਸ਼, ਹੁਣ ਅੰਮ੍ਰਿਤਸਰ ਤੋਂ ਨਹੀਂ ਲੜਨਗੇ ਚੋਣ: ਸੂਤਰ,ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣ ਅੰਮ੍ਰਿਤਸਰ ਤੋਂ ਚੋਣ ਨਹੀਂ ਲੜਨਗੇ। ਡਾ. ਮਨਮੋਹਨ ਸਿੰਘ ਨੇ ਚੋਣ ਨਾ ਲੜਣ ਪਿੱਛੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।ਜਿਕਰਯੋਗ ਹੈ ਕਿ ਅੰਮ੍ਰਿਤਸਰ ਸੀਟ ਤੋਂ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਚੋਣ ਨੂੰ ਚੋਣ ਲੜਾਉਣ ਲਈ ਬਕਾਇਦਾ ਤੌਰ ਉੱਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ ਸੀ।

ਜਿਸ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਪੂਰੇ ਦੇਸ਼ ਨੇ 10 ਸਾਲ ਮਨਮੋਹਨ ਸਿੰਘ ਦਾ ਕੰਮ ਦੇਖਿਆ ਹੈ। ਉਨ੍ਹਾਂ ਵਰਗੀ ਸਖਸ਼ੀਅਤ ਜੇਕਰ ਅੰਮ੍ਰਿਤਸਰ ਤੋਂ ਚੋਣ ਲੜੇਗੀ ਤਾਂ ਦੇਸ਼ ਨੂੰ ਚੰਗਾ ਲੱਗੇਗਾ।

-PTC News