Fri, Apr 26, 2024
Whatsapp

ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ

Written by  Jashan A -- January 06th 2019 04:02 PM
ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ

ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ

ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ,ਅੰਮ੍ਰਿਤਸਰ: ਸੜਕ ਦੁਰਘਟਨਾਵਾਂ ‘ਚ ਦਿਨ ਪ੍ਰਤੀ ਦਿਨ ਅਨੇਕਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਠੰਡ ਆਉਣ ਨਾਲ ਸੜਕ ਹਾਦਸਿਆਂ ਦੀ ਤਦਾਰ ਬਹੁਤ ਵੱਧ ਗਈ ਹੈ।ਜਿਸ ਦੌਰਾਨ ਹਰ ਰੋਜ਼ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ।ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਅੰਮ੍ਰਿਤਸਰ ਰੋਂ ਸਾਹਮਣੇ ਆਇਆ ਹੈ, ਜਿਥੇ ਭੰਡਰੀ ਪੁਲ 'ਤੇ ਇਕ ਤੇਜ਼ ਰਫਤਾਰ ਕਾਰ ਤੇ ਆਟੋ ਰਿਸ਼ਕਾ 'ਚ ਭਿਆਨਕ ਟੱਕਰ 'ਚ ਲੜਕੀ ਦੀ ਮੌਤ ਹੋ ਗਈ।ਮ੍ਰਿਤਕਾ ਦੀ ਪਛਾਣ ਜਾਨਵੀ (28) ਵਜੋਂ ਹੋਈ ਹੈ, ਜੋ ਮੁੰਬਈ ਦੀ ਰਹਿਣ ਵਾਲੀ ਸੀ। [caption id="attachment_236799" align="aligncenter" width="300"]Daughter killed, Mother severely hurt in road mishap in Amritsar ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ[/caption] ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਹ ਲੜਕੀ ਆਪਣੀ ਮਾਂ ਨਾਲ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਧਾਰਮਿਕ ਸਥਲ ਦੇ ਦਰਸ਼ਨ ਕਰਨ ਆਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਤੇਜ਼ ਰਫਤਾਰ ਕਾਰ ਤੇ ਆਟੋ ਰਿਸ਼ਕਾ 'ਚ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਜਾਨਵੀ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ। [caption id="attachment_236800" align="aligncenter" width="300"]Daughter killed, Mother severely hurt in road mishap in Amritsar ਅੰਮ੍ਰਿਤਸਰ: ਕਾਰ ਤੇ ਆਟੋ ਦੀ ਹੋਈ ਭਿਆਨਕ ਟੱਕਰ, 1 ਦੀ ਮੌਕੇ 'ਤੇ ਮੌਤ[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਦੀ ਮਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ। -PTC News


Top News view more...

Latest News view more...