Fri, Apr 26, 2024
Whatsapp

ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹੈ ਇਹ ਖਾਸ ਤੋਹਫ਼ਾ, ਜਾਣੋ ਮਾਮਲਾ

Written by  Joshi -- November 06th 2018 10:51 AM
ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹੈ ਇਹ ਖਾਸ ਤੋਹਫ਼ਾ, ਜਾਣੋ ਮਾਮਲਾ

ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹੈ ਇਹ ਖਾਸ ਤੋਹਫ਼ਾ, ਜਾਣੋ ਮਾਮਲਾ

ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਿਹੈ ਇਹ ਖਾਸ ਤੋਹਫ਼ਾ, ਜਾਣੋ ਮਾਮਲਾ,ਅੰਮ੍ਰਿਤਸਰ: ਪੰਜਾਬ ਦੇ ਲੋਕਾਂ ਨੂੰ ਦੀਵਾਲੀ 'ਤੇ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿਕਾਸ ਲਈ ਸੁਨਹਿਰੀ ਰਾਹ ਖੁੱਲ੍ਹੇਗਾ। ਅੰਮ੍ਰਿਤਸਰ ਕਟੜਾ ਹਾਈਵੇ ਦੇ ਬਣਨ ਨਾਲ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਮਿਲੇਗਾ। ਅੰਮ੍ਰਿਤਸਰ ਤੋਂ ਕਟੜਾ ਅਤੇ ਅੰਮ੍ਰਿਤਸਰ ਤੋਂ ਦਿੱਲੀ ਦੀ ਦੂਰੀ ਵੀ ਘੱਟ ਹੋ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਇਹ ਹਾਈਵੇਅ 60,000 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਹਨ। ਇਸ ਮੌਕੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ-ਮੋਗਾ, ਬਰਨਾਲਾ-ਜੀਂਦ ਦੇ ਰਸਤੇ ਦਿੱਲੀ ਤੱਕ ਨੈਸ਼ਨਲ ਐਕਸਪ੍ਰੈੱਸ ਹਾਈਵੇ ਦੀ ਟੈਂਡਰਿੰਗ ਅਾਖਰੀ ਦੌਰ ’ਚ ਹੈ। ਹੋਰ ਪੜ੍ਹੋ:ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ , ਮੌਸਮ ਹੋਇਆ ਠੰਡਾ ਸੂਤਰਾਂ ਅਨੁਸਾਰ ਮਲਿਕ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਦੂਰੀ 130 ਕਿਲੋਮੀਟਰ ਘੱਟ ਹੋ ਜਾਵੇਗੀ ਅਤੇ 4 ਘੰਟਿਆਂ ਵਿਚ ਦਿੱਲੀ ਅਤੇ 3 ਘੰਟਿਆਂ ਵਿਚ ਜੰਮੂ ਪਹੁੰਚਿਆ ਜਾਵੇਗਾ।ਇਹ ਪ੍ਰਾਜੈਕਟ ਹੁਣ ਆਖਰੀ ਟੈਂਡਰਿੰਗ ਸਟੇਜ ’ਤੇ ਪਹੁੰਚ ਚੁੱਕਾ ਹੈ ਅਤੇ ਇਸ ਲਈ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਪ੍ਰੋਜੈਕਟ ਦੇ ਨਾਲ ਪੰਜਾਬ,ਹਰਿਆਣਾ ਅਤੇ ਹਿਮਾਚਲ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਜਿਸ ਨਾਲ ਲੋਕ ਆਸਾਨੀ ਨਾਲ ਸਫ਼ਰ ਕਰ ਸਕਣਗੇ। —PTC News


Top News view more...

Latest News view more...